ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 04 ਦਸੰਬਰ 2025 (ਵੀਰਵਾਰ) ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ 2025 (ਸ਼ੁੱਕਰਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06 ਦਸੰਬਰ 2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅੱਜ ਤੀਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਕੁੱਲ 49 ਨਾਮਜ਼ਦਗੀ ਪੱਤਰ ਦਾਖਲ ਹੋਏ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦਿੱਤੀl
ਉਨ੍ਹਾਂ ਅੱਗੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਮਾਨਸਾ 'ਚ ਅਕਲੀਆ ਲਈ 01, ਦਲੇਲ ਸਿੰਘ ਵਾਲਾ 01, ਬੱਛੋਆਣਾ 01, ਕੁਲਰੀਆਂ 01, ਭੈਣੀ ਬਾਘਾ 01 ਅਤੇ ਰਾਏਪੁਰ ਲਈ 02 ਨਾਮਜ਼ਦਗੀ ਪੱਤਰ ਦਾਖਲ ਹੋਏ। ਪੰਚਾਇਤ ਸੰਮਤੀ ਮਾਨਸਾ 'ਚ ਬੁਰਜ ਢਿੱਲਵਾਂ ਲਈ 02, ਬੁਰਜ ਰਾਠੀ 02, ਭੈਣੀ ਬਾਘਾ 01, ਕੋਟਲੀ ਕਲਾਂ 02, ਠੂਠਿਆਂਵਾਲੀ 02, ਖਾਰਾ 01, ਮਾਨਬੀਬੜੀਆਂ 02, ਸਹਾਰਨਾ 01, ਖੀਵਾ ਕਲਾਂ 01, ਹੀਰੋ ਕਲਾਂ 01, ਰੱਲਾ 01 ਅਤੇ ਅਕਲੀਆ ਲਈ 02 ਨਾਮਜ਼ਦਗੀਆਂ ਦਾਖ਼ਲ ਹੋਈਆਂ। ਪੰਚਾਇਤ ਸੰਮਤੀ ਬੁਢਲਾਡਾ 'ਚ ਬੱਛੋਆਣਾ ਲਈ 02, ਕੁਲਰੀਆਂ 01, ਚੱਕ ਅਲੀਸ਼ੇਰ 01, ਕਲੀਪੁਰ 01, ਮੱਲ ਸਿੰਘ ਵਾਲਾ 02 ਅਤੇ ਫੁੱਲੂਵਾਲਾ ਡੋਡ ਲਈ 01 ਨਾਮਜ਼ਦਗੀ ਹੋਈ। ਪੰਚਾਇਤ ਸੰਮਤੀ ਸਰਦੂਲਗੜ੍ਹ 'ਚ ਫੱਤਾ ਮਾਲੋਕਾ ਲਈ 01, ਜਟਾਣਾ ਕਲਾਂ 01, ਹੀਂਗਣਾ ਉਰਫ ਭਗਵਾਨਪੁਰ 02 ਅਤੇ ਕੁਸਲਾ ਲਈ 02 ਨਾਮਜ਼ਦਗੀਆਂ ਹੋਈਆਂ। ਪੰਚਾਇਤ ਸੰਮਤੀ ਝੁਨੀਰ 'ਚ ਰਾਏਪੁਰ ਲਈ 02, ਉੱਲਕ 01, ਕੋਟ ਧਰਮੁ 02, ਫਤਿਹਪੁਰ 01, ਝੁਨੀਰ 02, ਜਵਾਹਰਕੇ 01 ਅਤੇ ਮੂਸਾ ਲਈ 01 ਨਾਮਜ਼ਦਗੀ ਹੋਈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 04 ਦਸੰਬਰ 2025 (ਵੀਰਵਾਰ) ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ 2025 (ਸ਼ੁੱਕਰਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06 ਦਸੰਬਰ 2025 (ਸ਼ਨੀਵਾਰ) ਸ਼ਾਮ 03:00 ਵਜੇ ਤੱਕ ਹੋਵੇਗੀ। ਚੋਣਾਂ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਹੋਣਗੀਆਂ। ਪੋਲ ਹੋਈਆਂ ਵੋਟਾਂ ਦੀ ਗਿਣਤੀ ਮਿਤੀ 17 ਦਸੰਬਰ 2025 (ਬੁੱਧਵਾਰ) ਨੂੰ ਗਿਣਤੀ ਕੇਂਦਰਾਂ 'ਤੇ ਹੋਵੇਗੀ।
ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ ਲਈ ਚੋਣਾਂ ਹੋ ਰਹੀਆਂ ਹਨ, ਜਿਸ ਲਈ ਰਿਟਰਨਿੰਗ ਅਫ਼ਸਰ ਐੱਸਡੀਐੱਮ ਮਾਨਸਾ ਹਨ ਅਤੇ ਨਾਮਜ਼ਦਗੀ ਪੱਤਰ ਐੱਸਡੀਐੱਮ ਦਫ਼ਤਰ ਮਾਨਸਾ ਵਿਖੇ ਦਾਖਲ ਕਰਵਾਏ ਜਾ ਰਹੇ ਹਨ। ਪੰਚਾਇਤ ਸੰਮਤੀ ਮਾਨਸਾ ਦੇ 25 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ ਜਿਸ ਦੇ ਰਿਟਰਨਿੰਗ ਅਫ਼ਸਰ ਐਕਸੀਅਨ ਮਾਈਨਜ਼ ਹਨ ਅਤੇ ਨਾਮਜ਼ਦਗੀਆਂ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਦਾਖ਼ਲ ਕੀਤੀਆਂ ਜਾ ਰਹੀਆਂ ਹਨ। ਪੰਚਾਇਤ ਸੰਮਤੀ ਸਰਦੂਲਗੜ੍ਹ ਦੇ 15 ਜ਼ੋਨਾਂ ਲਈ ਐੱਸਡੀਐੱਮ ਸਰਦੂਲਗੜ੍ਹ ਰਿਟਰਨਿੰਗ ਅਫ਼ਸਰ ਹਨ ਅਤੇ ਨਾਮਜ਼ਦਗੀਆਂ ਐੱਸਡੀਐੱਮ ਦਫ਼ਤਰ ਸਰਦੂਲਗੜ੍ਹ ਵਿਖੇ ਦਾਖ਼ਲ ਹੋ ਰਹੀਆਂ ਹਨ। ਪੰਚਾਇਤ ਸੰਮਤੀ ਬੁਢਲਾਡਾ ਦੇ 25 ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਐੱਸਡੀਐੱਮ ਬੁਢਲਾਡਾ ਹਨ ਅਤੇ ਨਾਮਜ਼ਦਗੀਆਂ ਐਸ.ਡੀ.ਐਮ. ਦਫ਼ਤਰ ਬੁਢਲਾਡਾ ਵਿਚ ਦਾਖ਼ਲ ਕੀਤੀਆਂ ਜਾ ਰਹੀਆਂ ਹਨ। ਪੰਚਾਇਤ ਸੰਮਤੀ ਝੁਨੀਰ ਦੇ 21 ਜ਼ੋਨਾਂ ਲਈ ਚੋਣਾਂ ਹੋਣੀਆਂ ਹਨ ਜਿਸ ਦੇ ਲਈ ਮੰਡਲ ਇੰਜੀਨੀਅਰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਨੂੰ ਰਿਟਰਨਿੰਗ ਅਫ਼ਸਰ ਝੁਨੀਰ ਲਗਾਇਆ ਗਿਆ ਹੈ ਅਤੇ ਨਾਮਜ਼ਦਗੀ ਪੱਤਰ ਬੀਡੀਪੀਓ ਦਫ਼ਤਰ ਝੁਨੀਰ ਵਿਖੇ ਦਾਖ਼ਲ ਕੀਤੇ ਜਾ ਰਹੇ ਹਨ।