ਕੁੱਟ-ਮਾਰ ਦੇ ਮਾਮਲੇ ’ਚ ਤਿੰਨ ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਮਾਮਲੇ
Publish Date: Wed, 26 Nov 2025 07:15 PM (IST)
Updated Date: Thu, 27 Nov 2025 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕੁੱਟਮਾਰ ਦੇ ਮਾਮਲੇ ‘ਚ ਥਾਣਾ ਬੋਹਾ ਪੁਲਿਸ ਨੇ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਦੱਈ ਗੁਰਪ੍ਰੀਤ ਸਿੰਘ ਵਾਸੀ ਹਾਕਮਵਾਲਾ ਦੁਆਰਾ ਦਰਜ ਕਰਵਾਏ ਬਿਆਨਾਂ ਅਨੁਸਾਰ 24 ਨਵੰਬਰ 2025 ਨੂੰ ਉਹ ਆਪਣੀ ਦੁਕਾਨ ਦੇ ਅੱਗੇ ਕੰਮ ਕਰ ਰਿਹਾ ਸੀ ਤਾਂ ਹਰਪ੍ਰੀਤ ਸਿੰਘ, ਮੰਤਰੀ ਸਿੰਘ ਅਤੇ ਗੁਲਾਬ ਸਿੰਘ ਵਾਸੀ ਹਾਕਮਵਾਲਾ ਹਾਲ ਵਾਸੀ ਲਾਲਵਾਸ ਰਤੀਆ (ਹਰਿਆਣਾ) ਨੇ ਉਸ ਦੀ ਦੁਕਾਨ ’ਤੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਮੁਦੱਈ ਅਨੁਸਾਰ ਵਜ੍ਹਾ ਰੰਜਿਸ਼ ਇਹ ਹੈ ਕਿ ਸਾਡੀ ਭੂਆ ਦੀ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਦੱਈ ਦੇ ਬਿਆਨਾਂ ‘ਤੇ ਕੁੱਟਮਾਰ ਕਰਨ ਵਾਲੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।