ਬੱਚਿਆਂ ਦੀ ਸਾਂਭ-ਸੰਭਾਲ ਤੇ ਪੌਸ਼ਟਿਕ ਖੁਰਾਕ ਬਾਰੇ ਦਿੱਤੀ ਜਾਣਕਾਰੀ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ
Publish Date: Thu, 29 Jan 2026 06:21 PM (IST)
Updated Date: Thu, 29 Jan 2026 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਾਨਸਾ ਖੁਸ਼ਵੀਰ ਕੌਰ ਅਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਮਾਨਸਾ ਹਰਜਿੰਦਰ ਕੌਰ ਦੀ ਅਗਵਾਈ ਹੇਠ ਪੋਸ਼ਣ ਵੀ, ਪੜ੍ਹਾਈ ਵੀ ਪ੍ਰੋਗਰਾਮ ਤਹਿਤ ਆਂਗਨਵਾੜੀ ਵਰਕਰਾਂ ਦੀ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿੱਚ ਤਿੰਨ ਰੋਜ਼ਾ ਟ੍ਰੇਨਿੰਗ ਕਰਵਾਈ ਗਈ ਹੈ। ਇਹ ਟ੍ਰੇਨਿੰਗ ਮਾਸਟਰ ਟ੍ਰੇਨਰ ਰਵਨੀਤ ਕੌਰ ਬਲਾਕ ਕੋਆਰਡੀਨੇਟਰ ਮਾਨਸਾ, ਆਦਿਤਯ ਬਲਾਕ ਕੋਆਰਡੀਨੇਟਰ, ਸੁਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਮਨਜੀਤ ਕੌਰ, ਨਿਧੀ, ਅਤੇ ਸੀਮਾ ਸੁਪਰਵਾਈਜ਼ਰ ਵੱਲੋਂ ਕਰਵਾਈ ਗਈ। ਇਸ ਸਬੰਧੀ ਖੁਸ਼ਵੀਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਬਲਾਕ ਮਾਨਸਾ ਅਧੀਨ ਆਉਂਦੇ ਸਾਰੇ ਸਰਕਲਾਂ ਦੀਆਂ ਆਂਗਨਵਾੜੀ ਵਰਕਰਾਂ ਨੂੰ ਪੋਸ਼ਣ ਵੀ, ਪੜ੍ਹਾਈ ਵੀ ਤੇ ਈਸੀਸੀ ਤਹਿਤ ਵੱਖ-ਵੱਖ ਵਿਸ਼ਿਆਂ ’ਤੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਵੀ ਪੜ੍ਹਾਈ ਵੀ ਮੁਹਿੰਮ ਸਾਲ 10 ਮਈ 2023 ਵਿੱਚ ਸ਼ੁਰੂ ਹੋਈ ਸੀ, ਜੋ ਰਾਸ਼ਟਰੀ ਮਿਸ਼ਨ ਹੈ। ਹਰਜਿੰਦਰ ਕੌਰ ਸੀਡੀਪੀਓ ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸ ਸਿਖਲਾਈ ਵਿੱਚ ਅਮਰਜੀਤ ਸਿੰਘ, ਸੰਦੀਪ ਕੁਮਾਰ ਅਤੇ ਵੰਦਨਾ ਪ੍ਰਥਮ ਟੀਮ ਵੱਲੋਂ 0-6 ਸਾਲ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਬਾਰੇ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਆਉਂਦੇ ਬੱਚਿਆਂ ਦੀ ਸਾਂਭ-ਸੰਭਾਲ ਕਿਵੇਂ ਕਰਨੀ ਹੈ, ਬੱਚਿਆਂ ਦੀ ਪੌਸ਼ਟਿਕ ਖੁਰਾਕ ਸਬੰਧੀ ਮਾਵਾਂ ਨੂੰ ਕਿਵੇਂ ਜਾਗਰੂਕ ਕਰਨਾ ਹੈ, ਬੱਚਿਆਂ ਨੂੰ ਸਿਹਤਮੰਦ ਰੱਖਣ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਮੇਂ ਸਮੇਂ ਸਿਰ ਟੀਕੇ ਆਦਿ ਵੱਖ-ਵੱਖ ਕਾਰਜਾਂ ਬਾਰੇ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਰਭਵਤੀ ਮਾਵਾਂ ਦੀ ਖੁਰਾਕ ਅਤੇ ਟੀਕਿਆਂ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਪੋਸ਼ਣ 2.0 ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਨਤੀਸ਼ਾ ਅੱਤਰੀ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਸਮੇਤ ਬੱਚਿਆਂ ਨੂੰ ਗੋਦ ਲੈਣ ਅਤੇ ਦੇਣ ਆਦਿ ਬਾਰੇ ਦੱਸਿਆ ਗਿਆ। ਇਸ ਮੌਕੇ ਜੋਤੀ ਦੇਵੀ, ਸੁਪਰਵਾਈਜ਼ਰ, ਸਤਨਾਮ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਤੇ ਬਲਾਕ ਮਾਨਸਾ ਦੀਆਂ ਆਂਗਨਵਾੜੀ ਵਰਕਰਾਂ ਆਦਿ ਮੌਜੂਦ ਸਨ।