ਕਾਲਜ ਲਿੰਕ ਰੋਡ ਵਾਸੀਆਂ ਦੀ ਭੁੱਖ ਹੜਤਾਲ ਜਾਰੀ
ਕਾਲਜ਼ ਲਿੰਕ ਰੋਡ ਪ੍ਰੀਤ ਨਗਰ ਵਾਸੀਆਂ ਵੱਲੋਂ
Publish Date: Thu, 22 Jan 2026 07:11 PM (IST)
Updated Date: Thu, 22 Jan 2026 07:12 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਕਾਲਜ ਲਿੰਕ ਰੋਡ ਪ੍ਰੀਤ ਨਗਰ ਵਾਸੀਆਂ ਵੱਲੋਂ ਸੜਕ ਨਾ ਬਣਨ, ਸੀਵਰੇਜ ਅਤੇ ਸਟਰੀਟ ਲਾਈਟਾਂ ਆਦਿ ਮੰਗਾਂ ਨੂੰ ਲੈ ਕੇ ਕੱਲ੍ਹ ਤੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅਤੇ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ। ਵੱਡੀ ਗਿਣਤੀ ਮੁਹੱਲਾ ਵਾਸੀਆਂ ਵੱਲੋਂ ਇਕੱਤਰ ਹੋ ਕੇ ਨਗਰ ਕੌਂਸਲ ਪ੍ਰਧਾਨ, ਵਿਧਾਇਕ ਵਿਜੈ ਸਿੰਗਲਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ ਅਤੇ ਮੁਹੱਲੇ ਦੀਆਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਬੁਰੀ ਤਰ੍ਹਾਂ ਕੋਸਿਆ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਜੇਕਰ ਸਬੰਧਿਤ ਧਿਰਾਂ ਨੇ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੀਟਿੰਗ ਕਰ ਕੇ ਕਿਸੇ ਸਖ਼ਤ ਐਕਸ਼ਨ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ। ਇਸ ਸਮੇਂ ਉਨ੍ਹਾਂ ਜਾਤੀ ਆਧਾਰਿਤ ਵਿਤਕਰੇ ਦੇ ਦੋਸ਼ ਵੀ ਲਾਏ। ਰੋਸ ਧਰਨੇ ਦੌਰਾਨ ਜਸਵੰਤ ਸਿੰਘ ਮਾਨਸਾ, ਦਲਵਿੰਦਰ ਸਿੰਘ, ਡਾ. ਸੁਰਿੰਦਰ ਸਿੰਘ, ਨਰਿੰਦਰ ਸਿੰਘ ਮੋਹਲ, ਸੱਤਪਾਲ ਸਿੰਘ, ਜਗਸੀਰ ਸਿੰਘ ਜੱਸੀ, ਮੋਹਨ ਸਿੰਘ ਹੌਲਦਾਰ, ਗੇਜੋ ਕੌਰ, ਰਾਣੀ ਕੌਰ, ਕੁਲਵੰਤ ਕੌਰ ਸਿਵਦੱਤ ਸਿੰਘ, ਰਣਜੀਤ ਸਿੰਘ ਫੌਜੀ, ਗੁਰਜੰਟ ਸਿੰਘ ਆਦਿ ਮੁਹੱਲਾ ਵਾਸੀ ਹਾਜ਼ਰ ਸਨ।