ਗੁਰੂ ਨਾਨਕ ਕਾਲਜ ’ਚ ਕਰਵਾਇਆ ਇਕ ਦਿਨਾ ਸੈਮੀਨਾਰ
ਸਥਾਨਕ ਗੁਰੂ ਨਾਨਕ ਕਾਲਜ ਵਿਖੇ ਕੰਪਿਊਟਰ
Publish Date: Mon, 19 Jan 2026 08:29 PM (IST)
Updated Date: Tue, 20 Jan 2026 04:18 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸਥਾਨਕ ਗੁਰੂ ਨਾਨਕ ਕਾਲਜ ਵਿਖੇ ਕੰਪਿਊਟਰ ਵਿਭਾਗ ਵੱਲੋਂ ਮਸ਼ੀਨ ਲਰਨਿੰਗ ਅਤੇ ਸਾਈਬਰ ਸੁਰੱਖਿਆ ਸਬੰਧੀ ਟੈਕਹੈੱਡ ਤਕਨਾਲੋਜੀ ਕੰਪਨੀ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਟੈਕਹੈੱਡ ਤਕਨਾਲੋਜੀ ਕੰਪਨੀ ਵੱਲੋਂ ਅਸਿਮਤਾ ਸਹਿਗਲ ਸਾਈਬਰ ਐੱਚਆਰ ਮੈਨੇਜਰ, ਅਮਿਤ ਟੈਕਨੀਕਲ ਹੈੱਡ, ਏਕਮਪ੍ਰੀਤ ਸਿੰਘ ਮੈਨੇਜਰ, ਅਰਸ਼ਪ੍ਰੀਤ ਸਿੰਘ ਸਾਈਬਰ ਸਿਕਿਓਰਿਟੀ ਮਾਹਿਰ ਅਤੇ ਸਿਓਨ ਸਿੰਘ ਨੇ ਵਿਸ਼ਾ ਮਾਹਿਰਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਵਿਚਰ ਰਹੇ ਹਾਂ। ਇਸ ਲਈ ਹਰ ਵਿਦਿਆਰਥੀ ਨੂੰ ਇਸਦਾ ਪ੍ਰਯੋਗ ਕਰਨਾ ਆਉਣਾ ਚਾਹੀਦਾ ਹੈ। ਪਰ ਨਾਲ ਹੀ ਸੁਚੇਤ ਰਹਿਣ ਦੀ ਲੋੜ ਹੈ ਕਿ ਇਸ ਦੀ ਗਲਤ ਵਰਤੋਂ ਸਮਾਜ ਲਈ ਖਤਰਨਾਕ ਸਿੱਧ ਹੋ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਰੁਣ ਬਾਂਸਲ ਨੇ ਕਿਹਾ ਕਿ ਸਿਕਿਓਰਿਟੀ, ਸਾਫ਼ਟਵੇਅਰ ਡਿਵੈਲਪਮੈਂਟ ਅਤੇ ਐੱਮਸੀਏ ਦੇ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਵਿਚ ਮਸ਼ੀਨ ਲਰਿਨੰਗ ਅਤੇ ਸਾਈਬਰ ਸੁਰੱਖਿਆ ਦੀ ਵੱਧ ਰਹੀ ਮਹੱਤਤਾ ਤੋਂ ਜਾਣੂ ਹੋਣਾ ਚਾਹੀਦਾ ਹੈ। ਟੈਕਹੈੱਡ ਤਕਨਾਲੋਜੀ ਕੰਪਨੀ ਦੇ ਵਿਸ਼ਾ ਮਾਹਿਰਾਂ ਨੇ ਜਾਣਕਾਰੀ ਦਿੰਦਿਆਂ ਆਨਲਾਈਨ ਬੈਂਕਿੰਗ, ਡਿਜੀਟਲ ਭੁਗਤਾਨ ਅਤੇ ਡਾਟਾ ਸਾਂਝੇਕਰਨ ਦੇ ਵਧਦੇ ਰੁਝਾਨ ਨਾਲ ਸਾਈਬਰ ਅਪਰਾਧਾਂ ਦੇ ਮਾਮਲੇ ਤੋਂ ਬਚਣ ਅਤੇ ਸੁਚੇਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਸ਼ੀਨ ਲਰਨਿੰਗ ਤਕਨਾਲੋਜੀ, ਜੋ ਕਿ ਭਵਿੱਖ ਵਿਚ ਸਾਈਬਰ ਸੁਰੱਖਿਆ ਲਈ ਇੱਕ ਮਜ਼ਬੂਤ ਹਥਿਆਰ ਸਾਬਤ ਹੋ ਰਹੀ ਹੈ, ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਆਖੀਰ ਡਾ. ਰੇਖਾ ਕਾਲੜਾ ਮੁਖੀ ਕੰਪਿਊਟਰ ਵਿਭਾਗ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਅਜਿਹੀਆਂ ਅਨੇਕਾਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਸੰਧਿਆ ਵਤਸ, ਡਾ. ਨੀਤਿਕਾ, ਡਾ. ਦੀਪਾਲੀ ਅਤੇ ਸਮੂਹ ਵਿਭਾਗ ਹਾਜ਼ਰ ਸੀ।