ਪੰਜਾਬ ਕਿਸਾਨ ਯੂਨੀਅਨ ਨੇ ਧਰਨੇ ’ਚ ਸ਼ਾਮਲ ਹੋਣ ਲਈ ਕੀਤਾ ਲਾਮਬੰਦ
ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ
Publish Date: Mon, 12 Jan 2026 08:22 PM (IST)
Updated Date: Tue, 13 Jan 2026 04:13 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਫਫੜੇ ਭਾਈ ਕੇ ਵਿਖੇ ਹੋਈ। ਪਿਛਲੇ ਪ੍ਰੋਗਰਾਮਾਂ ਦੇ ਰਵਿਊ ਉਪਰੰਤ 16 ਜਨਵਰੀ ਨੂੰ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਇਕੱਠ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਡੀ.ਸੀ ਦਫ਼ਤਰ ਮਾਨਸਾ ਵੱਡੀ ਗਿਣਤੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। 24 ਜਨਵਰੀ ਨੂੰ ਪ੍ਰੈਸ ਅਜ਼ਾਦੀ ਦੀ ਮੰਗ ਨੂੰ ਲੈ ਕੇ ਪੱਤਰਕਾਰਾਂ ਦੇ ਪੱਖ ਵਿੱਚ ਬਠਿੰਡਾ ਵਿਖੇ ਧਰਨੇ ਵਿੱਚ ਪਹੁੰਚਣ ਲਈ ਡਿਊਟੀ ਵੰਡ ਕੀਤੀ ਗਈ। 30 ਜਨਵਰੀ ਨੂੰ ਪਿੰਡ ਕੁਲਰੀਆਂ ਦੇ ਖੇਤਾਂ ਦੀ ਪਹੀ ਵਣ ਵਿਭਾਗ ਤੋਂ ਖਾਲੀ ਕਰਵਾਉਣ ਦੀ ਮੰਗ ਦਾ ਲੰਬੇ ਸਮੇਂ ਤੋਂ ਲਟਕੇ ਮਸਲੇ ਦੇ ਹੱਲ ਲਈ ਵਣ ਵਿਭਾਗ ਦਫ਼ਤਰ ਮਾਨਸਾ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ਦੌਰਾਨ ਪੱਤਰਕਾਰਾਂ ਉਤੇ ਕੀਤੇ ਪਰਚਿਆਂ ਦੀ ਪੁਰਜ਼ੋਰ ਨਿਖੇਧੀ ਕੀਤੀ ਤੇ ਸਰਕਾਰ ਤੋਂ ਪ੍ਰੈੱਸ ਆਜ਼ਾਦੀ ਦੀ ਬਹਾਲੀ ਮੰਗਦਿਆਂ ਪਰਚੇ ਰੱਦ ਕਰਨ ਦੀ ਮੰਗ ਕੀਤੀ। ਮੀਟਿੰਗ ਸਮੇਂ ਸੂਬਾ ਆਗੂ ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ, ਨਰਿੰਦਰ ਕੌਰ ਬੁਰਜ ਹਮੀਰਾ, ਕਰਨੈਲ ਸਿੰਘ ਮਾਨਸਾ, ਜ਼ਿਲਾ ਆਗੂ ਪੰਜਾਬ ਸਿੰਘ ਅਕਲੀਆ, ਤਰਸੇਮ ਸਿੰਘ ਅਕਲੀਆ, ਰਣਜੀਤ ਸਿੰਘ ਤਾਮਕੋਟ, ਵਿੰਦਰ ਖੀਵਾ, ਸੁਖਚਰਨ ਦਾਨੇਵਾਲੀਆ, ਬਲਾਕ ਆਗੂ ਅਮਰੀਕ ਸਿੰਘ ਕੋਟਧਰਮੂੰ, ਅਮੋਲਕ ਸਿੰਘ ਖੀਵਾ, ਗੁਰਤੇਜ ਸਿੰਘ ਵਰ੍ਹੇ ਤੋਂ ਇਲਾਵਾ ਪਿੰਡ ਪ੍ਰਧਾਨ ਅਤੇ ਵਰਕਰ ਹਾਜ਼ਰ ਸਨ।