ਰਣਵੀਰ ਤੇ ਗੁਰਦੀਪ ਦੀਆਂ ਮ੍ਰਿਤਕ ਦੇਹਾਂ ਦਾ ਕੀਤਾ ਸਸਕਾਰ
ਕੈਨੇਡਾ ’ਚ ਮਾਨਸਾ ਕੈਨੇਡਾ ’ਚ ਮਾਨਸਾ
Publish Date: Wed, 24 Dec 2025 07:01 PM (IST)
Updated Date: Thu, 25 Dec 2025 04:05 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕੈਨੇਡਾ ’ਚ ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਰਣਵੀਰ ਸਿੰਘ ਉੱਡਤ ਸੈਦੇਵਾਲਾ ਤੇ ਗੁਰਦੀਪ ਸਿੰਘ ਪਿੰਡ ਵਰ੍ਹੇ ਦੀ ਹੋਈ ਮੌਤ ਬਾਅਦ ਅੱਜ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਿੰਡਾਂ ’ਚ ਪਹੁੰਚੀਆਂ। ਇਸ ਦੌਰਾਨ ਮਾਹੌਲ ਗਮਗੀਨ ਹੋ ਗਿਆ। ਦੋਨਾਂ ਨੌਜਵਾਨਾਂ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਆਪਣੇ ਆਪਣੇ ਪਿੰਡ ਸਸਕਾਰ ਕਰ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਨੇਡਾ ’ਚ ਗੋਲੀਆਂ ਚੱਲਣ ਨਾਲ ਰਣਵੀਰ ਸਿੰਘ ਦੀ ਮੌਤ ਹੋ ਗਈ ਸੀ, ਜਦੋਂਕਿ ਗੁਰਦੀਪ ਸਿੰਘ ਦੀ ਦਹਿਲ ਜਾਣ ਕਾਰਨ ਮੌਤ ਹੋ ਗਈ ਸੀ। ਪਰਿਵਾਰਾਂ ਵੱਲੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਜੋ ਉਹ ਆਪਣੇ ਹੱਥੀਂ ਉਨ੍ਹਾਂ ਦਾ ਸਸਕਾਰ ਕਰ ਸਕਣ। ਮ੍ਰਿਤਕ ਗੁਰਦੀਪ ਸਿੰਘ ਦੇ ਚਾਚਾ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਜ ਉਸ ਦੇ ਭਤੀਜੇ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਸੀ ਤੇ ਸਸਕਾਰ ਕਰ ਦਿੱਤਾ ਗਿਆ ਅਤੇ ਰਣਵੀਰ ਸਿੰਘ ਦਾ ਉਨ੍ਹਾਂ ਦੇ ਪਿੰਡ ਸਸਕਾਰ ਕੀਤਾ ਗਿਆ ਹੈ।