ਬਿਹਾਰ ਚੋਣਾਂ ’ਚ ਜਿੱਤ ਦੀ ਖੁਸ਼ੀ ’ਚ ਭਾਜਪਾ ਆਗੂਆਂ ਨੇ ਲੱਡੂ ਵੰਡੇ
ਭਾਰਤੀ ਜਨਤਾ ਪਾਰਟੀ ਦੀ ਬਿਹਾਰ ਵਿੱਚ ਜਿੱਤ ਨੂੰ
Publish Date: Sat, 15 Nov 2025 07:10 PM (IST)
Updated Date: Sat, 15 Nov 2025 07:14 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਜਨਤਾ ਪਾਰਟੀ ਦੀ ਬਿਹਾਰ ਵਿੱਚ ਜਿੱਤ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਦੀ ਅਗਵਾਈ ਹੇਠ ਭਾਜਪਾ ਆਗੂਆਂ, ਵਰਕਰਾਂ ਵੱਲੋਂ ਸ਼ਹਿਰ ਬੁਢਲਾਡਾ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਅਤੇ ਵਿਕਾਸ ਨੂੰ ਜਿਸ ਤਰ੍ਹਾਂ ਨਵੇਂ ਮੁਕਾਮ ’ਤੇ ਪਹੁੰਚਾਇਆ। ਉਸ ਦੇ ਬਲਬੂਤੇ ਸੂਬਿਆਂ ਵਿੱਚ ਵੀ ਉਸ ਨੂੰ ਵੱਡੀ ਜਿੱਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਹੁਣ ਭਾਜਪਾ ਹੀ ਜਿੱਤੇਗੀ। ਉਨ੍ਹਾਂ ਕਿਹਾ ਕਿ ਬਿਹਾਰ ਵਾਂਗ 2027 ਅੰਦਰ ਪੰਜਾਬ ਭਾਜਪਾ ਨੂੰ ਬੇਸਬਰੀ ਨਾਲ ਉਡੀਕ ਰਿਹਾ ਹੈ ਅਤੇ 2027 ਵਿੱਚ ਭਾਜਪਾ ਪੰਜਾਬ ਵਿੱਚ ਝੰਡੇ ਗੱਡ ਦੇਵੇਗੀ। ਉਨ੍ਹਾਂ ਬਿਹਾਰ ਦੀ ਜਿੱਤ ’ਤੇ ਲੋਕਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਿਹਾਰ ਚੋਣਾਂ ਦੱਸਦੀਆਂ ਹਨ ਕਿ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਨੀਤੀਆਂ ਵਿੱਚ ਦੇਸ਼ ਦੇ ਲੋਕਾਂ ਨੂੰ ਪਹਿਲਾਂ ਤੋਂ ਬਣਿਆ ਭਰੋਸਾ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਗੁਰੂ, ਦਲਜੀਤ ਦਰਸ਼ੀ, ਯਸ਼ਪਾਲ ਗਰਗ, ਜਨਕ ਰਾਜ, ਸੰਜੀਵ ਬਾਂਸਲ, ਰਿਸ਼ੀ ਚੁੱਘ, ਸ਼ੀਲਾ, ਰਮੇਸ਼ ਕੁਮਾਰ, ਮਿੰਟੂ ਅਰੋੜਾ, ਐੱਮਸੀ ਪ੍ਰੇਮ ਗਰਗ, ਰੋਬਿਨ ਤੋਂ ਇਲਾਵਾ ਹੋਰ ਵੀ ਮੌਜੂਦ ਸਨ।