ਅੰਗਹੀਣਾਂ ਨੂੰ ਇਲੈਕਟ੍ਰੋਨਿਕ ਹੱਥ ਲਾਉਣ ਲਈ ਕੈਂਪ ਭਲਕੇ
ਬਾਬਾ ਸ਼੍ਰੀ ਚੰਦ ਬਿਰਕਤ
Publish Date: Thu, 08 Jan 2026 07:02 PM (IST)
Updated Date: Thu, 08 Jan 2026 07:06 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਾਨਸਾ : ਬਾਬਾ ਸ਼੍ਰੀ ਚੰਦ ਬਿਰਕਤ ਕੁਟੀਆ ਮਾਨਸਾ ਖੁਰਦ ਵਿਖੇ ਬਿਗ ਹੋਪ ਫਾਊਂਡੇਸ਼ਨ ਬਰੇਟਾ ਦੇ ਸਹਿਯੋਗ ਨਾਲ ਲੋੜਵੰਦ ਅੰਗਹੀਣ ਵਿਅਕਤੀਆਂ ਦੇ ਬੈਟਰੀ ਵਾਲੇ ਹੱਥ ਲਗਾਉਣ ਲਈ ਕੈਂਪ 11 ਜਨਵਰੀ ਨੂੰ ਕੁਟੀਆ ਵਿਖੇ ਲਗਾਇਆ ਜਾਵੇਗਾ। ਕੈਂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ। ਪ੍ਰਬੰਧਕ ਗੁਰ ਬਖਸ਼ੀਸ਼ ਸਿੰਘ ਢਿੱਲੋਂ ਉਰਫ਼ ਬਾਬਾ ਭਾਂਬੜ ਦਾਸ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਬਾਂਹ ਕੂਹਣੀ ਤੋਂ ਹੇਠਾਂ ਹੈ ਜਾਂ ਕਿਸੇ ਕਾਰਨ ਵੱਢੀ ਗਈ ਹੈ ਤਾਂ ਉਹ ਕੈਂਪ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਅੰਗ ਮੁਫਤ ਲਗਾਏ ਜਾਣਗੇ