9ਵਾਂ ਕ੍ਰਿਕਟ ਚੈਲੰਜਰ ਕੱਪ 10 ਤੋਂ
ਬਾਬਾ ਦੀਪ ਸਿੰਘ ਸਪੋਰਟਸ
Publish Date: Thu, 29 Jan 2026 10:04 PM (IST)
Updated Date: Thu, 29 Jan 2026 10:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫ਼ੇਅਰ ਕਲੱਬ ਮਾਨਸਾ ਵੱਲੋਂ 9ਵਾਂ ਕ੍ਰਿਕਟ ਚੈਲੰਜਰ ਕੱਪ ਸਥਾਨਕ ਖਾਲਸਾ ਸਕੂਲ ਦੇ ਕ੍ਰਿਕਟ ਸਟੇਡੀਅਮ ਵਿੱਚ 10 ਫਰਵਰੀ ਤੋਂ 28 ਫਰਵਰੀ ਤਕ ਕਰਵਾਇਆ ਜਾ ਰਿਹਾ ਹੈ। ਕਲੱਬ ਮੈਂਬਰ ਸਹਿਜਪ੍ਰੀਤ ਸਿੰਘ, ਬਿਨੇਪਾਲ ਸਿੰਘ, ਭਗਵਾਨਦਾਸ ਕਸਤੂਰੀ ਅਤੇ ਪਰਵਿੰਦਰ ਸਿੰਘ ਝੋਟਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ 16 ਨਾਮੀ ਟੀਮਾਂ ਹਿੱਸਾ ਲੈ ਰਹੀਆਂ ਹਨ। ਮੁਕਾਬਲਿਆਂ ਦੌਰਾਨ ਕੌਮੀ ਪੱਧਰ ’ਤੇ ਆਈਪੀਐੱਲ ਖੇਡ ਚੁੱਕੇ ਖਿਡਾਰੀ ਵੀ ਆਪਣੀ ਖੇਡ ਦਾ ਜੌਹਰ ਵਿਖਾਉਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜੇਤੂ ਟੀਮ ਨੂੰ 10 ਲੱਖ ਰੁਪਏ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇਹੋ ਜਿਹੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਮੋਨੀ, ਨਵਜੋਤ ਸਿੰਘ ਲਾਡੀ, ਰਾਜਦੀਪ ਸਿੰਘ, ਮਨਪ੍ਰੀਤ ਸਿੰਘ, ਜਗਮੋਹਨ ਸਿੰਘ ਧਾਲੀਵਾਲ, ਰਮਨਦੀਪ ਸਿੰਘ ਅਤੇ ਮਨੂ ਸ਼ਰਮਾ ਆਦਿ ਹਾਜ਼ਰ ਸਨ।