ਆਜ਼ਾਦੀ ਘੁਲਟੀਆਂ ਉੱਤਰਾ ਅਧਿਕਾਰੀ ਸੰਸਥਾ ਵੱਲੋਂ ਇਕੱਤਰਤਾ
ਅਜ਼ਾਦੀ ਘੁਲਟੀਆਂ ਉੱਤਰਾਅਧਿਕਾਰੀ ਸੰਸਥਾ
Publish Date: Thu, 08 Jan 2026 06:24 PM (IST)
Updated Date: Thu, 08 Jan 2026 06:27 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਆਜ਼ਾਦੀ ਘੁਲਟੀਆਂ ਉੱਤਰਾਅਧਿਕਾਰੀ ਸੰਸਥਾ ਰਜਿ. 196 ਪੰਜਾਬ ਜ਼ਿਲ੍ਹਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿੱਚ ਫਰੀਡਮ ਫਾਈਟਰ ਦੇ ਵਾਰਸਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਫ਼ਰੀਡਮ ਫ਼ਾਈਟਰ ਉੱਤਰਾ ਅਧਿਕਾਰੀ ਸੰਸਥਾ ਰਜਿ. (196) ਪੰਜਾਬ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਸੰਬੰਧੀ 15 ਜਨਵਰੀ 2026 ਤੋਂ ਸੰਗਰੂਰ ਵਿਖੇ ਲੜੀਵਾਰ ਸ਼ਾਂਤਮਈ ਰੋਸ ਧਰਨੇ ਸੰਬੰਧੀ ਫ਼ੈਸਲਾ ਲਿਆ ਗਿਆ ।26 ਜਨਵਰੀ ਨੂੰ ਗਣੰਤਤਰਤਾ ਦਿਵਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਿੱਚ ਆਜ਼ਾਦੀ ਘੁਲਾਟੀਆਂ ਵੱਲੋਂ ਸ਼ਾਮਿਲ ਤਾਂ ਹੋਇਆ ਜਾਵੇਗਾ, ਪ੍ਰੰਤੂ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਦਿੱਤਾ ਜਾਣ ਵਾਲਾ ਕੋਈ ਵੀ ਸਮਾਨ (ਭੇਂਟ) ਨਹੀਂ ਲਿਆ ਜਾਵੇਗਾ। ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਉਹ ਕੋਈ ਭਿਖਾਰੀ ਨਹੀਂ ਹਨ, ਜੋ ਸਮਾਨ ਦੇ ਭੁੱਖੇ ਹਨ। ਉਨ੍ਹਾਂ ਨੂੰ ਕਿਸੇ ਸਮਾਨ ਦੀ ਨਹੀਂ, ਬਲਕਿ ਸਨਮਾਨ ਦੀ ਜ਼ਰੂਰਤ ਹੈ, ਜੋ ਕਿ ਦੇਸ਼ ਭਗਤਾਂ ਦਾ ਸੰਵਧਾਨਿਕ ਹੱਕ ਹੈ। ਉਨ੍ਹਾਂ ਦਾ ਨਾਲ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਹਰ ਵਾਰ ਮੀਟਿੰਗ ਨਾ ਕਰਨ ਕਾਰਨ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਨਾਮ ਤੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਨੂੰ ਰੋਸ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ, ਸ਼ਹਿਰੀ ਪ੍ਰਧਾਨ ਰਘਵੀਰ ਸਿੰਘ ਝੱਬਰ, ਜਗਸੀਰ ਸਿੰਘ ਖਜਾਨਚੀ ਲਾਲਿਆਂਵਾਲੀ, ਬਲਵੰਤ ਸਿੰਘ, ਹਰਬੰਸ ਸਿੰਘ ਨਿਧੱੜਕ, ਜਸਵੀਰ ਸਿੰਘ ਭੈਣੀਬਾਘਾ, ਸੁਖਦੀਪ ਸਿੰਘ ਰੱਲਾ, ਸੁਖਦੀਪ ਕੌਰ ਅਕਲੀਆ, ਜਸਵੀਰ ਵਰਮਾ (ਦਫਤਰੀ ਸਲਾਹਕਾਰ) ਜਸਵੰਤ ਸਿੰਘ ਬੁਢਲਾਡਾ, ਜਸਵੰਤ ਸਿੰਘ ਦਲੇਲ ਸਿੰਘ ਵਾਲਾ, ਬਲਵੀਰ ਸਿੰਘ ਝੱਬਰ, ਸੁਖਪਾਲ ਕੌਰ, ਸਤਨਾਮ ਕੌਰ, ਵੀਰਪਾਲ ਕੌਰ ਆਦਿ ਹਾਜ਼ਰ ਸਨ।