ਸਰਕਾਰੀ ਗਰਲਜ਼ ਸਕੂਲ ’ਚ ਨਸ਼ਿਆਂ ਖ਼ਿਲਾਫ਼ ਕੱਢੀ ਜਾਗਰੂਕਤਾ ਰੈਲੀ
ਸੰਜੀਵਨੀ ਵੈਲਫੇਅਰ ਸੁਸਾਇਟੀ ਬੁਢਲਾਡਾ ਵੱਲੋਂ ਸਰਕਾਰੀ
Publish Date: Wed, 10 Dec 2025 08:09 PM (IST)
Updated Date: Thu, 11 Dec 2025 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੰਜੀਵਨੀ ਵੈੱਲਫੇਅਰ ਸੁਸਾਇਟੀ ਬੁਢਲਾਡਾ ਵੱਲੋਂ ਸਰਕਾਰੀ ਸਕੂਲ ਫਫੜੇ ਭਾਈ ਕੇ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੁਕਤਾ ਸਮਾਗਮ ਕਰਵਾਇਆ। ਸੈਮੀਨਾਰ ਦੀ ਸ਼ੁਰੂਆਤ ਸਕੂਲ ਦੇ ਇੰਚਾਰਜ ਕੁਲਦੀਪ ਸਿੰਘ ਦੇ ਸ਼ਬਦਾਂ ਨਾਲ ਹੋਈ। ਸਕੂਲ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਯੋਗਦਾਨ ਪਾਉਣ ਲਈ ਵਚਨਬੱਧ ਹੈ। ਸ਼ੁਰੂਆਤ ’ਚ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ। ਸਹੀ ਜੁਆਬ ਦੇਣ ਵਾਲੇ ਬੱਚਿਆਂ ਨੂੰ ਮੈਰਿਟ ਸਰਟੀਫ਼ਿਕੇਟ ਦਿੱਤੇ ਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਫ਼ਿਲਮ ਵੀ ਦਿਖਾਈ। ਸੰਜੀਵਨੀ ਵੈੱਲਫੇਅਰ ਸੁਸਾਇਟੀ ਦੇ ਚੇਅਰਪਰਸ਼ਨ ਬਲਦੇਵ ਕੱਕੜ ਨੇ ਕਿਹਾ ਕਿ ਜਦ ਤੱਕ ਨੌਜਵਾਨ ਨਸ਼ਿਆਂ ਖ਼ਿਲਾਫ਼ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਮੁਸ਼ਕਿਲ ਹੈ। ਮੈਡਮ ਸੋਨੂੰ ਨੇ ਨਸ਼ਿਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਰੇਨੂੰ ਸਿੰਗਲਾ, ਗੁਰਜੀਤ ਸਿੰਘ, ਅਵਤਾਰ ਸਿੰਘ, ਸੀਤਾ ਰਾਣੀ, ਸਰਬਜੀਤ ਕੌਰ, ਪਰਮਿੰਦਰਜੀਤ ਕੌਰ, ਮੰਜੂ ਰਾਣੀ ਆਦਿ ਵੀ ਹਾਜ਼ਰ ਸ਼ਨ।