ਫੈਕਟਰੀ ਦੇ ਬਾਹਰੋਂ ਨੌਜਵਾਨ ਦਾ ਮੋਟਰਸਾਈਕਲ ਚੋਰੀ, ਮੁਲਜ਼ਮ ਦੀ ਹੋਈ ਸ਼ਨਾਖਤ
ਫੈਕਟਰੀ ਦੇ ਬਾਹਰੋਂ ਨੌਜਵਾਨ ਦਾ ਮੋਟਰਸਾਈਕਲ ਚੋਰੀ, ਮੁਲਜਮ ਦੀ ਹੋਈ ਸ਼ਨਾਖਤ
Publish Date: Sat, 18 Apr 2026 06:22 PM (IST)
Updated Date: Sat, 18 Apr 2026 06:24 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਸਾਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮਾਧਵ ਨਗਰ ਢੰਡਾਰੀ ਕਲਾਂ ਦੇ ਵਾਸੀ ਰਾਹੁਲ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 8 ਵਜੇ ਦੇ ਕਰੀਬ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਗਗੋਤਰੇ ਫੈਕਟਰੀ ਮਾਧਵ ਨਗਰ ਦੇ ਬਾਹਰ ਲਾਕ ਕਰਕੇ ਖੜ੍ਹਾ ਕੀਤਾ ਸੀ। ਕੁੱਝ ਸਮੇਂ ਬਾਅਦ ਜਦ ਉਹ ਫੈਕਟਰੀ ਵਿਚੋਂ ਬਾਹਰ ਆਇਆ, ਤਾਂ ਉਸ ਦਾ ਵਾਹਨ ਚੋਰੀ ਹੋ ਚੁੱਕਾ ਸੀ। ਇਸ ਮਾਮਲੇ ਵਿਚ ਉਸ ਨੇ ਜਦ ਆਪਣੇ ਜ਼ਰੀਏ ਪੜਤਾਲ ਕੀਤੀ, ਤਾਂ ਉਸ ਨੂੰ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਟਿੱਬਾ ਰੋਡ ਦਾ ਰਹਿਣ ਵਾਲਾ ਲਵੀ ਕੁਮਾਰ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲਵੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।