ਸੀਐਚਸੀ ਸਾਹਨੇਵਾਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
ਸੀਐਚਸੀ ਸਾਹਨੇਵਾਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Publish Date: Sat, 25 Apr 2026 06:17 PM (IST)
Updated Date: Sat, 25 Apr 2026 06:19 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਸੀਨੀਅਰ ਮੈਡੀਕਲ ਅਫਸਰ ਡਾ. ਰਮੇਸ਼ ਕੁਮਾਰ ਦੀ ਅਗਵਾਈ ਵਿਚ ਸੀਐਚਸੀ ਸਾਹਨੇਵਾਲ ਅਤੇ ਅਧੀਨ ਪੈਂਦੇ ਏਰੀਏ ਵਿਚ ਸ਼ਨੀਵਾਰ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਐੱਸਐੱਮਓ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਅੱਜ ਦੇ ਦਿਨ ਮਲੇਰੀਆ ਦਿਵਸ ਮਨਾਉਣ ਦਾ ਮੁੱਖ ਮੰਤਵ 2030 ਤੱਕ ਵਿਸ਼ਵ ਨੂੰ ਮਲੇਰੀਆ ਮੁਕਤ ਕਰਨ ਦਾ ਟੀਚਾ ਹੈ, ਜਿਹੜਾ ਕਿ ਸਾਡੇ ਸਾਰੇ ਲੋਕਾਂ ਦੇ ਸਹਿਯੋਗ ਕਰਨ ਨਾਲ ਪੂਰਾ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਮੱਛਰ ਐਨਾਫਲੀਜ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਪਾਣੀ ਵਿਚ ਪੈਦਾ ਹੁੰਦੇ ਹਨ ਅਤੇ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਇਸ ਦੇ ਮੁੱਖ ਲੱਛਣਾਂ ਵਿੱਚ ਵਿਅਕਤੀ ਨੂੰ ਠੰਡ ਅਤੇ ਕਾਂਬਾ ਲੱਗਣ ਨਾਲ ਬੁਖਾਰ, ਤੇਜ਼ ਬੁਖਾਰ ਤੇ ਸਿਰ ਦਰਦ ਬੁਖਾਰ ਦਾ ਉੱਤਰਨਾ ਚੜ ਜਾਣਾ ਸਰੀਰਕ ਥਕਾਵਟ ਤੇ ਕਮਜ਼ੋਰੀ ਤੇ ਬੁਖਾਰ ਨਾਲ ਬਹੁਤ ਜ਼ਿਆਦਾ ਪਸੀਨਾ ਆਉਣਾ ਮਲੇਰੀਏ ਦੇ ਮੁੱਖ ਲੱਛਣ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਮਲੇਰੀਆ ਮੁਕਤ ਦੇਸ਼ ਬਣਾਉਣ ਲਈ ਸਾਡੀ ਸਾਰਿਆਂ ਦੀ ਹਿੱਸੇਦਾਰੀ ਬਣਦੀ ਹੈ। ਮੱਛਰ ਤੋਂ ਬਚਣ ਲਈ ਮੱਛਰਦਾਨੀ, ਕਰੀਮਾ ਆਦੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਡੇ ਹੈਲਥ ਵਰਕਰਾਂ ਵੱਲੋਂ ਹਾਈ ਰਿਸਕ ਏਰੀਆ ਵਿੱਚ ਜਾਕੇ ਫੀਵਰ ਸਰਵੇ ਵੀ ਕੀਤਾ ਜਾ ਰਿਹਾ ਹੈ ਅਤੇ ਬਲੱਡ ਸਲੈਡਾਂ ਵੀ ਬਣਾਈਆਂ ਜਾ ਰਹੀਆਂ ਹਨ ਤੇ ਸਕੂਲ ਵਿਚ ਬੱਚਿਆਂ ਨੂੰ ਲੋਕਾਂ ਨੂੰ ਮਲੇਰੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਅੱਜ ਇਸ ਮਲੇਰੀਆ ਦਿਵਸ ਮੌਕੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਦੇ ਨਰਸਿੰਗ ਵਿਦਿਆਰਥੀਆਂ ਨੂੰ ਮਲੇਰੀਏ ਸਬੰਧੀ ਜਾਗਰੂਕਤਾ ਗਿਆ, ਤਾਂ ਜੋ ਉਹ ਲੋਕਾਂ ਵਿੱਚ ਜਾ ਕੇ ਇਸ ਦੀ ਜਾਣਕਾਰੀ ਦੇ ਸਕਣ। ਇਸ ਸਮੇਂ ਡਾ. ਰੀਨਾ ਗੁਪਤਾ ਵੱਲੋਂ ਹੀਟ ਵੇਵਸ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਉਨ੍ਹਾਂ ਕਿਹਾ ਕਿ ਬਜ਼ੁਰਗਾਂ,ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਇਸ ਮੌਸਮ ਵਿੱਚ ਘਰੋਂ ਬਾਹਰ ਘੱਟ ਨਿਕਲਣਾ ਚਾਹੀਦਾ ਗਰਮੀਆਂ ਅਤੇ ਲੂ ਤੋਂ ਬਚਣ ਲਈ ਸਾਨੂੰ ਪਾਣੀ, ਸਿਕੰਜਮੀ ਜਾਂ ਮੌਸਮੀ ਫਰੂਟ ਜਿਹਨਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਖਾਣੇ ਚਾਹੀਦੇ ਹਨ। ਘਰੋਂ ਬਾਹਰ ਨਿਕਲਦੇ ਸਮੇਂ ਛੱਤਰੀ ਅਤੇ ਪਾਣੀ ਦੀ ਬੋਤਲ ਨਾਲ ਲੈਣੀ ਚਾਹੀਦੀ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਰਾਜਪ੍ਰੀਤ ਕੌਰ, ਡਾ. ਸਰਬਜੀਤ ਕੌਰ, ਡਾ. ਨੰਮਿਤਾ ਸਿੰਘ, ਡਾ. ਰੀਨਾ ਗੁਪਤਾ, ਬੀਈਈ ਜਸਵੀਰ ਸਿੰਘ ਖੰਨਾ, ਗੁਰਦੇਵ ਸਿੰਘ,ਗੁਰਜੀਤ ਸਿੰਘ, ਨਰਸਿੰਗ ਸਿਸਟਰ ਏਕਤਾ ਸੂਦ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।