ਐੱਸਐੱਮਓ ਡਾ. ਰਵੀ ਦੱਤ ਮਾਨੂੰਪੁਰ ਦੀ ਅਗਵਾਈ 'ਚ ਸੀਐੱਚਸੀ ਮਾਨੂੰਪੁਰ ਵਿਖੇ ਵਿਸ਼ਵ ਕੁਸ਼ਟ ਦਿਵਸ ਮਨਾਇਆ ਗਿਆ। ਇਸ ਦੌਰਾਨ ਕੁਸ਼ਟ ਰੋਗੀ ਨਾਲ ਭੇਦਭਾਵ ਰੋਕਣ ਲਈ ਯਤਨਸ਼ੀਲ ਰਹਿਣ ਦਾ ਅਹਿਦ ਲਿਆ ਗਿਆ। ਡਾ. ਰਵੀ ਦੱਤ ਨੇ ਕਿਹਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਦਿਨ ਨੂੰ ਕੁਸ਼ਟ ਰੋਗ ਵਿਰੋਧੀ ਦਿਨ ਵਜੋਂ ਮਨਾਇਆ ਜਾਂਦਾ ਹੈ। ਕੁਸ਼ਟ ਰੋਗੀ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਖੇਡਣ ਜਾਂ ਨਾਲ ਕੰਮ ਕਰਨ ਨਾਲ ਕੁਸ਼ਟ ਰੋਗ ਨਹੀਂ ਫੈਲਦਾ। ਕੁਸ਼ਟ ਰੋਗ ਰੋਗਾਣੂਆਂ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਸਰੀਰ 'ਤੇ ਬਾਕੀ ਚਮੜੀ ਨਾਲੋਂ ਹਲਕੇ ਰੰਗ ਦਾ ਦਾਗ ਜਿਸ 'ਚ ਖਾਜ ਜਾ ਦਰਦ ਮਹਿਸੂਸ ਨਹੀਂ ਹੁੰਦਾ ਅਜਿਹਾ ਦਾਗ ਕੁਸ਼ਟ ਰੋਗ ਹੋ ਸਕਦਾ ਹੈ। ਕੁਸ਼ਟ ਰੋਗ ਦਾ ਸਮੇ ਸਿਰ ਇਲਾਜ ਨਾ ਕਰਵਾਉਣ ਕਾਰਨ ਵਿਅਕਤੀ ਦੀ ਅਪਾਹਜਤਾ ਦਾ ਕਾਰਨ ਬਣ ਸਕਦਾ ਹੈ। ਕੁਸ਼ਟ ਰੋਗ ਕੋਈ ਸਰਾਪ ਨਹੀਂ ਹੈ। ਇਸ ਦਾ ਇਲਾਜ ਸੰਭਵ ਹੈ ਤੇ ਮਰੀਜ ਦਵਾਈਆਂ ਨਾਲ ਠੀਕ ਹੋ ਜਾਂਦਾ ਹੈ। ਬੀਈਈ ਗੁਰਦੀਪ ਸਿੰਘ ਨੇ ਦੱਸਿਆ ਕੁਸ਼ਟ ਰੋਗ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਤੇ 30 ਜਨਵਰੀ ਤੋਂ 13 ਫਰਵਰੀ ਤਕ ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਸਟਾਫ ਵੱਲੋਂ ਜਾਗਰੂਕਤਾ ਕੈਪ ਲਗਾ ਕੇ ਲੋਕਾ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਕੌਰ, ਜਗਦੀਪ ਸਿੰਘ, ਰੁਪਿੰਦਰ ਕੌਰ, ਸੀਮਾ ਰਾਣੀ, ਪਰਮਜੀਤ ਕੌਰ ਆਦਿ ਹਾਜ਼ਰ ਸਨ।

ਕੁਲਵਿੰਦਰ ਸਿੰਘ ਰਾਏ, ਖੰਨਾ : ਐੱਸਐੱਮਓ ਡਾ. ਰਵੀ ਦੱਤ ਮਾਨੂੰਪੁਰ ਦੀ ਅਗਵਾਈ 'ਚ ਸੀਐੱਚਸੀ ਮਾਨੂੰਪੁਰ ਵਿਖੇ ਵਿਸ਼ਵ ਕੁਸ਼ਟ ਦਿਵਸ ਮਨਾਇਆ ਗਿਆ। ਇਸ ਦੌਰਾਨ ਕੁਸ਼ਟ ਰੋਗੀ ਨਾਲ ਭੇਦਭਾਵ ਰੋਕਣ ਲਈ ਯਤਨਸ਼ੀਲ ਰਹਿਣ ਦਾ ਅਹਿਦ ਲਿਆ ਗਿਆ।
ਡਾ. ਰਵੀ ਦੱਤ ਨੇ ਕਿਹਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਦਿਨ ਨੂੰ ਕੁਸ਼ਟ ਰੋਗ ਵਿਰੋਧੀ ਦਿਨ ਵਜੋਂ ਮਨਾਇਆ ਜਾਂਦਾ ਹੈ। ਕੁਸ਼ਟ ਰੋਗੀ ਨੂੰ ਛੂਹਣ ਨਾਲ, ਹੱਥ ਮਿਲਾਉਣ ਨਾਲ, ਖੇਡਣ ਜਾਂ ਨਾਲ ਕੰਮ ਕਰਨ ਨਾਲ ਕੁਸ਼ਟ ਰੋਗ ਨਹੀਂ ਫੈਲਦਾ। ਕੁਸ਼ਟ ਰੋਗ ਰੋਗਾਣੂਆਂ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਸਰੀਰ 'ਤੇ ਬਾਕੀ ਚਮੜੀ ਨਾਲੋਂ ਹਲਕੇ ਰੰਗ ਦਾ ਦਾਗ ਜਿਸ 'ਚ ਖਾਜ ਜਾ ਦਰਦ ਮਹਿਸੂਸ ਨਹੀਂ ਹੁੰਦਾ ਅਜਿਹਾ ਦਾਗ ਕੁਸ਼ਟ ਰੋਗ ਹੋ ਸਕਦਾ ਹੈ। ਕੁਸ਼ਟ ਰੋਗ ਦਾ ਸਮੇ ਸਿਰ ਇਲਾਜ ਨਾ ਕਰਵਾਉਣ ਕਾਰਨ ਵਿਅਕਤੀ ਦੀ ਅਪਾਹਜਤਾ ਦਾ ਕਾਰਨ ਬਣ ਸਕਦਾ ਹੈ।
ਕੁਸ਼ਟ ਰੋਗ ਕੋਈ ਸਰਾਪ ਨਹੀਂ ਹੈ। ਇਸ ਦਾ ਇਲਾਜ ਸੰਭਵ ਹੈ ਤੇ ਮਰੀਜ ਦਵਾਈਆਂ ਨਾਲ ਠੀਕ ਹੋ ਜਾਂਦਾ ਹੈ। ਬੀਈਈ ਗੁਰਦੀਪ ਸਿੰਘ ਨੇ ਦੱਸਿਆ ਕੁਸ਼ਟ ਰੋਗ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਤੇ 30 ਜਨਵਰੀ ਤੋਂ 13 ਫਰਵਰੀ ਤਕ ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਤਹਿਤ ਸਟਾਫ ਵੱਲੋਂ ਜਾਗਰੂਕਤਾ ਕੈਪ ਲਗਾ ਕੇ ਲੋਕਾ ਨੂੰ ਕੁਸ਼ਟ ਰੋਗ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਕੌਰ, ਜਗਦੀਪ ਸਿੰਘ, ਰੁਪਿੰਦਰ ਕੌਰ, ਸੀਮਾ ਰਾਣੀ, ਪਰਮਜੀਤ ਕੌਰ ਆਦਿ ਹਾਜ਼ਰ ਸਨ।