ਮਜ਼ਦੂਰਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ : ਗੁਰਮੁਖ ਡਾਬਾ
ਮਜ਼ਦੂਰਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ : ਗੁਰਮੁਖ ਡਾਬਾ
Publish Date: Fri, 01 May 2026 06:26 PM (IST)
Updated Date: Fri, 01 May 2026 06:29 PM (IST)

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ ਅਸਟੇਟ ਡਵੀਜ਼ਨ ਗਿਆਸਪੁਰਾ ਦਫ਼ਤਰ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਏਟਕ ਦੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਗਿਆ। ਇਸ ਮੌਕੇ ਦਫਤਰ ਦੇ ਮੇਨ ਗੇਟ ਤੇ ਮੁਲਾਜ਼ਮਾਂ ਵਲੋਂ ਫੈਡਰੇਸ਼ਨ ਏਟਕ ਦਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਫੈਡਰੇਸ਼ਨ ਏਟਕ ਦੇ ਸਰਪ੍ਰਸਤ ਰਿਟਾਇਰਡ ਜੇਈ ਸੋਬਨ ਸਿੰਘ ਠਾਕੁਰ ਨੇ ਮਈ ਦਿਵਸ ਬਾਰੇ ਵਿਚਾਰ ਸਾਂਝੇ ਕਰਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਅਤੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਲਈ ਬਣੇ 47 ਕਾਨੂੰਨ ਤੋੜ ਕੇ ਚਾਰ ਕੋਡਾਂ ਵਿੱਚ ਬਦਲਣ ਦੀ ਸਖਤ ਨਿਖੇਧੀ ਕੀਤੀ। ਇਸ ਮੌਕੇ ਜਥੇਬੰਦੀ ਦੇ ਸਰਕਲ ਪ੍ਰਧਾਨ ਗੁਰਮੁਖ ਸਿੰਘ ਡਾਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਕਮ ਧਿਰਾਂ ਵੱਲੋਂ ਅੱਠ ਘੰਟੇ ਦੀ ਦਿਹਾੜੀ ਤੋਂ 12 ਘੰਟੇ ਦੀ ਦਿਹਾੜੀ ਕਰਨਾ ਹੀ ਮਜ਼ਦੂਰ ਵਿਰੋਧੀ ਕਦਮ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰਾਂ ਵੱਲੋਂ ਲਗਾਤਾਰ ਮਜ਼ਦੂਰਾਂ ਤੇ ਹਮਲੇ ਕੀਤੇ ਜਾ ਰਹੇ ਹਨ। ਹਰ ਕੰਮ ਕਿਤੇ ਦੀ ਧਰਮ ਦੇ ਅਧਾਰਤ ਵੰਡ ਪਾ ਕੇ ਲੋਕਾਂ ਨੂੰ ਆਪਸ ਵਿਚ ਲੜਾਇਆ ਜਾ ਰਿਹਾ ਹੈ। ਇਸ ਮੌਕੇ ਸਕੱਤਰ ਜਸਵਿੰਦਰ ਰਾਮ, ਕੈਸ਼ੀਅਰ ਹਰਵਿੰਦਰ ਸਿੰਘ, ਜੇਈ ਜਸਕੀਰਤ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਰਾਕੇਸ਼ ਗੁਪਤਾ, ਰਕੇਸ਼ ਕੁਮਾਰ, ਰਵੀ ਕੁਮਾਰ, ਰਣਜੋਤ ਸਿੰਘ, ਬਲਰਾਜ ਸ਼ਰਮਾ, ਹਰਦੀਪ ਸਿੰਘ, ਕੇਸਰ ਸਿੰਘ, ਲਾਲੀ ਸਿੰਘ, ਗੁਰਜੀਤ ਸਿੰਘ ਐਸਐਸਏ, ਜਗਮੋਹਣ ਸਿੰਘ, ਮਨੋਜ ਕੁਮਾਰ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।