ਸਰਕਾਰ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਦੋ ਪੂਰਾ ਕਰੇਗੀ : ਲੱਕੀ ਸੰਧੂ
ਭਗਵੰਤ ਮਾਨ ਦੀ ਸਰਕਾਰ ਨਸ਼ਾ ਖ਼ਤਮ ਕਰਨ ਦੇ ਵਾਅਦੇ ਨੂੰ ਆਖ਼ਰ ਕਦੋ ਪੂਰਾ ਕਰੇਗੀ : ਲੱਕੀ ਸੰਧੂ
Publish Date: Wed, 29 Apr 2026 09:31 PM (IST)
Updated Date: Wed, 29 Apr 2026 09:34 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਪੰਜਾਬ ਕਾਂਗਰਸ ਯੂਥ ਜਨਰਲ ਸਕੱਤਰ ਲੱਕੀ ਸੰਧੂ ਦੀ ਅਗਵਾਈ ਹੇਠ ਸੀਨੀਅਰ ਕਾਂਗਰਸੀ ਅਹੁਦੇਦਾਰਾਂ ਦੀ ਸਾਹਨੇਵਾਲ ਵਿਖੇ ਮੀਟਿੰਗ ਹੋਈ। ਜਿਸ ’ਚ ਵਿਸ਼ੇਸ਼ ਤੌਰ ’ਤੇ ਕਾਂਗਰਸ ਦੇ ਸਾਬਕਾ ਦਿਹਾਤੀ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ, ਸੀਨੀਅਰ ਆਗੂ ਪਾਲ ਸਿੰਘ ਗਰੇਵਾਲ, ਇੰਦਰਜੀਤ ਸਿੰਘ ਕਾਸਾਬਾਦ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਤਾਜਪੁਰੀ ਨੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੇਵ ਸਿੰਘ ਲਾਪਰਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਕੇ ਸੱਤਾ ’ਚ ਆਈ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਵਿੱਚੋਂ ਕਿਸੇ ਨੂੰ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਭਾਵੇਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਦੇ ਵਾਅਦੇ ਕੀਤੇ ਸਨ, ਪਰ ਇਸ ਦੇ ਉਲਟ ਮਾਨ ਦੀ ਸਰਕਾਰ ਦੇ ਖੁਦ ਮੰਤਰੀ ਰਿਸ਼ਵਤ, ਧੱਕੇਸ਼ਾਹੀਆਂ ਅਤੇ ਜਬਰੀ ਵਸੂਲੀ ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਟਰਾਲੀ ਦੇ ਪੈਸੇ ਨਾ ਦੇਣ ਦਾ ਵਿਵਾਦ ਨੇ ਤੂਲ ਫੜਿਆ ਅਤੇ ਇਹ ਮੁੱਦਾ ਅਜੇ ਤਾਂ ਠੰਢਾ ਨਹੀਂ ਸੀ ਪਿਆ ਤਾਂ ਹਲਕਾ ਸਾਹਨੇਵਾਲ ਵਾਸੀ ਨੇ ਮੰਤਰੀ ਦੇ ਓਐੱਸਡੀ ਤੇ ਪੈਸੇ ਲੈਣ ਦੇ ਦੋਸ਼ ਵੀ ਇਕ ਵੀਡੀਓ ਰਾਹੀਂ ਸਾਹਮਣੇ ਰੱਖ ਦਿੱਤੇ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕਰਨ ਦੀ ਥਾਂ ’ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਇਸ ਭ੍ਰਿਸ਼ਟ ਸਰਕਾਰ ਨੂੰ ਹਮੇਸ਼ਾ ਲਈ ਚਲਦਾ ਕਰਨ ਲਈ ਤਿਆਰ ਬੈਠੇ ਹਨ। ਲਾਪਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਓਐੱਸਡੀ ਰਸ਼ਪਾਲ ਸਿੰਘ ਤੇ ਜੋ ਦੋਸ਼ ਲੱਗੇ ਹਨ, ਉਸ ਦੀ ਨਿਰਪੱਖ ਜਾਂਚ ਕਰਵਾ ਕੇ ਸਾਰਾ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਇਸ ਮੌਕੇ ਲੱਕੀ ਸੰਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਤਾਂ ਵਾਅਦਾ ਕੀਤਾ ਸੀ, ਨਸ਼ਾ ਤਾਂ ਖਤਮ ਨਹੀਂ ਹੋਇਆ, ਹੁਣ ਪੰਜਾਬ ਦੇ ਨੌਜਵਾਨ ਦਿਨੋਂ-ਦਿਨ ਨਸ਼ੇ ਦੀ ਭੇਟ ਚੜ੍ਹਦੇ ਜਾ ਰਹੇ ਹਨ। ਇਸ ਮੌਕੇ ਕੈਪਟਨ ਸੁਖਜੀਤ ਸਿੰਘ ਹਰਾ, ਧਰਮਜੀਤ ਸਿੰਘ ਗਿੱਲ, ਨਿਰਪਾਲ ਸਿੰਘ ਗਰਚਾ, ਇੰਦਰਜੀਤ ਸਿੰਘ ਕਾਸਾਬਾਦ, ਸਤਵਿੰਦਰਪਾਲ ਸਿੰਘ ਤਾਜਪੁਰੀ, ਕਾਂਗਰਸੀ ਆਗੂ ਸਵਰਨ ਸਿੰਘ ਸੰਧੂ ਆਦਿ ਵੱਲੋਂ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਰਾਮੇਸ਼ ਕੁਮਾਰ ਸ਼ੁਕਲਾ, ਯੂਥ ਆਗੂ ਸੁਖਵਿੰਦਰ ਸਿੰਘ ਬੱਲੂ, ਅਮਰਿੰਦਰ ਸਿੰਘ ਸੰਧੂ, ਐੱਸਪੀਐੱਸ ਗਿੱਲ, ਸਾਬਕਾ ਚੇਅਰਮੈਨ ਧਰਮਜੀਤ ਸਿੰਘ ਢਿੱਲੋਂ, ਨਿਰਪਾਲ ਸਿੰਘ ਕੁਹਾੜਾ, ਚਮਕੌਰ ਸਿੰਘ ਮੁੰਡੀਆਂ, ਸ਼ਿੰਗਾਰਾ ਸਿੰਘ ਮੰਗਲੀ, ਗੁਰਬੇਅੰਤ ਸਿੰਘ ਸਾਹਨੀ, ਆਸ਼ਾ ਕੈਂਥ, ਗੁਰਮੀਤ ਕੌਰ, ਜ਼ੋਬਨ ਗਰਚਾ, ਸੁਖਦੇਵ ਸਿੰਘ ਕਨੇਜਾ, ਮਨਜਿੰਦਰ ਕੌਰ ਗਰੇਵਾਲ, ਸੰਤੋਖ ਸਿੰਘ ਭੈਰੋਮੁੰਨਾ, ਮੈਨੇਜਰ ਰਣਜੀਤ ਸਿੰਘ ਅਤੇ ਹੋਰ ਹਾਜ਼ਰ ਸਨ।