ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤੀ ਸਮਾਰੋਹ
ਸੇਂਟ ਮਾਰਥਾ ਬੈਥਨੀ ਵਿਦਿਆਲਿਆ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤੀ ਸਮਾਰੋਹ
Publish Date: Sat, 25 Apr 2026 07:00 PM (IST)
Updated Date: Sun, 26 Apr 2026 04:14 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸੇਂਟ ਮਾਰਥਾ ਬੈਥਨੀ ਵਿਦਿਆਲਿਆ ਰੁੜਕਾ ਕਲਾਂ ਵਿਖੇ ਪ੍ਰੀ-ਨਰਸਰੀ ਅਤੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੀਨੀਅਰ ਲਿੰਸੀ ਪੈਲਾਸੇਰਿਲ ਐਮਜੇ, ਸੀਨੀਅਰ ਐਂਸੇਲ ਅਤੇ ਸੀਨੀਅਰ ਲੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸਕੂਲ ਪ੍ਰਿੰਸੀਪਲ ਫਾਦਰ ਪਾਲ ਜਾਰਜ ਅਤੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਾਰਥਨਾ ਉਪਰੰਤ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ ਗਈ। ਸਕੂਲ ਪ੍ਰਿੰਸੀਪਲ ਫਾਦਰ ਪਾਲ ਜਾਰਜ ਵੱਲੋਂ ਵਿਦਿਆਰਥੀ ਤੇ ਮਾਪਿਆਂ ਨਾਲ ਮਿਲ ਕੇਕ ਕੱਟਣ ਦੀ ਰਸਮ ਕੀਤੀ। ਇਸ ਮੌਕੇ ਕੇਜੀ ਜਮਾਤ ਦੇ ਵਿਦਿਆਰਥੀਆਂ ਨੇ ਡਾਂਸ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਅਤੇ ਵਿਦਿਆਰਥਣ ਸੁਖਵੀਰ ਕੌਰ ਅਤੇ ਏਕਮਵੀਰ ਸਿੰਘ ਨੇ ਸਮਾਗਮ ਵਿੱਚ ਪੁੱਜੇ ਪਤਵੰਤੇ ਸੱਜਣਾਂ ਲਈ ਸਵਾਗਤੀ ਸ਼ਬਦ ਪੜੇ੍ਹ। ਮੁੱਖ ਮਹਿਮਾਨਾਂ ਵੱਲੋਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਤੋਂ ਚੌਲਾਂ ਦੇ ਦਾਣਿਆਂ ਉੱਪਰ ਅੱਖਰ ਲਿਖਵਾਏ ਗਏ।