26 ਨੂੰ ਨਿਰਧਾਰਤ ਪੋ੍ਗਰਾਮ ਦਾ ਕਰਾਂਗੇ ਸਹਿਯੋਗ : ਇਕੋਲਾਹਾ
ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਲਲਹੇੜੀ ਚੋਕ ਖੰਨਾ ਵਿਖੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਕੇਂਦਰੀ ਕਮੇਟੀ ਮੈਂਬਰ ਸੰਯੁਕਤ ਕਿਸਾਨ ਸਭਾ ਤੇ ਜਥੇਦਾਰ ਹਰਚੰਦ ਸਿੰਘ ਰਤਨਹੇੜੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਚੱਲ ਰਿਹਾ ਪੱਕਾ ਮੋਰਚਾ ਐਤਵਾਰ 57ਵੇਂ ਦਿਨ ਵੀ ਜਾਰੀ ਰਿਹਾ।
Publish Date: Sun, 21 Nov 2021 09:40 PM (IST)
Updated Date: Sun, 21 Nov 2021 09:40 PM (IST)
ਜੇਐੱਸ ਖੰਨਾ, ਖੰਨਾ : ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਲਲਹੇੜੀ ਚੋਕ ਖੰਨਾ ਵਿਖੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਕੇਂਦਰੀ ਕਮੇਟੀ ਮੈਂਬਰ ਸੰਯੁਕਤ ਕਿਸਾਨ ਸਭਾ ਤੇ ਜਥੇਦਾਰ ਹਰਚੰਦ ਸਿੰਘ ਰਤਨਹੇੜੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਚੱਲ ਰਿਹਾ ਪੱਕਾ ਮੋਰਚਾ ਐਤਵਾਰ 57ਵੇਂ ਦਿਨ ਵੀ ਜਾਰੀ ਰਿਹਾ।
ਇਕੋਲਾਹਾ ਨੇ ਕਿਹਾ ਸੰਯੁਕਤ ਕਿਸਾਨ ਸਭਾ ਪਹਿਲਾਂ ਤੋਂ ਨਿਰਧਾਰਤ ਪੋ੍ਗਰਾਮ 26 ਨਵੰਬਰ ਨੂੰ 'ਭਾਰਤ ਬਚਾਓ ਸੰਸਦ ਮਾਰਚ' 'ਚ ਹਿੱਸਾ ਲੈਣ ਲਈ 25 ਨਵੰਬਰ ਨੂੰ ਸੈਂਕੜੇ ਸਾਥੀਆਂ ਸਮੇਤ ਜਾਣਗੇ। ਉਨ੍ਹਾਂ ਕਿਹਾ ਲੋਕਾਂ ਦੇ ਜ਼ਜਬੇ, ਹਿੰਮਤ, ਸਬਰ ਤੇ ਸਿਦਕ ਅੱਗੇ ਦਿੱਲੀ ਦੇ ਤਖ਼ਤ ਨੂੰ ਅਖੀਰ 11 ਮਹੀਨੇ 22 ਦਿਨ ਬਾਅਦ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਮਜ਼ਦੂਰਾਂ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ। ਇਸ ਸੰਘਰਸ਼ 'ਚ 700 ਤੋਂ ਵੱਧ ਕਿਸਾਨਾਂ ਨੇ ਆਪਣੀ ਬਲੀ ਦਿੱਤੀ।
ਇਸ ਮੌਕੇ ਰਾਜ ਕੁਮਾਰ ਜੈਨਿਵਾਲ, ਗੁਰਚਰਨ ਸਿੰਘ ਅੌਜਲਾ, ਕਾਮਰੇਡ ਹਰਨੇਕ ਸਿੰਘ, ਰਮਨਦੀਪ ਸਿੰਘ ਚੀਮਾ, ਬਲਦੇਵ ਸਿੰਘ ਕਾਲੀਰਾਓ, ਲਵਪ੍ਰਰੀਤ ਸਿੰਘ ਇਕੋਲਾਹਾ, ਦਿਲਪ੍ਰਰੀਤ ਸਿੰਘ ਿਢੱਲੋ, ਜਸਪ੍ਰਰੀਤ ਸਿੰਘ, ਗੁਰਮੀਤ ਸਿੰਘ, ਦਮਨਪ੍ਰਰੀਤ ਸਿੰਘ, ਕਮਲਜੀਤ ਸਿੰਘ, ਜਸਵੀਰ ਸਿੰਘ, ਨਾਜ਼ਰ ਸਿੰਘ ਹਰਿਓਂ, ਹਰਜੀਤ ਸਿੰਘ ਗਿੱਲ , ਕਾਮਰੇਡ ਹਵਾ ਸਿੰਘ ਹਾਜ਼ਰ ਸਨ।