ਸੰਜੀਵ ਗੁਪਤਾ, ਜਗਰਾਓਂ : ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਪੜਨਾਨਾ ਵਰਿਆਮ ਸਿੰਘ ਸੇਖੋਂ ਪੁੁਸ਼ਤਾਂ ਤੇ ਪਤਵੰਤੇ ਲਿਖੀ ਪੁੁਸਤਕ ਨੂੰ ਅੱਜ ਮੁੁਬਾਰਕ ਮਹਿਲ ਹਿੱਸੋਵਾਲ ਵਿਖੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।

ਇਸ ਕਿਤਾਬ ਦੀ ਘੁੰਡ ਚੁਕਾਈ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਗੁੁਲਜ਼ਾਰ ਸਿੰਘ ਸੰਧੂ, ਸੁੁਰਿੰਦਰ ਕੌਰ, ਅਨੋਖ ਸਿੰਘ ਸੇਖੋਂ ਵੱਲੋਂ ਕੀਤੀ ਗਈ। ਇਸ ਮੌਕੇ ਪੰਜਾਬ ਆਰਟਸ ਕੌਂਸਲ ਦੇ ਸਾਬਕਾ ਚੇਅਰਮੈਨ ਗੁੁਲਜ਼ਾਰ ਸਿੰਘ ਸੰਧੂ ਨੇ ਕਿਹਾ ਵਰਿਆਮ ਸਿੰਘ ਸੇਖੋਂ ਨੇ ਆਪਣੀ ਪਤਨੀ ਗੁੁਲਾਬ ਕੌਰ ਨਾਲ ਅੱਡਾ ਦਾਖਾ ਮੁੱਲਾਂਪੁੁਰ ਨਗਰ ਨੂੰ ਵਸਾਉਂਦਿਆਂ ਇਥੇ 8 ਇੱਟਾਂ ਦੇ ਭੱਠੇ ਲਾ ਕੇ ਪੇਂਡੂ ਖੇਤਰ 'ਚ ਸਵੈ ਰੁਜਗਾਰ ਦੇ ਸਾਧਨ ਪੈਦਾ ਕੀਤੇ। ਇਹੀ ਨਹੀਂ ਇਸਤਰੀ ਸਿੱਖਿਆ ਲਈ ਮੁਫਤ ਬੱਸ ਸੇਵਾ ਸ਼ੁਰੂ ਕਰਨਾ ਇਕ ਇਨਕਲਾਬੀ ਕਦਮ ਸੀ। ਇਸ ਸਮੇਂ ਪੰਜਾਬ ਦੇ ਉਦਯੋਗ ਮੰਤਰੀ ਗੁੁਰਕੀਰਤ ਸਿੰਘ ਕੋਟਲੀ ਨੇ ਕਿਹਾ ਉਨ੍ਹਾਂ ਦੇ ਪੜਨਾਨਾ ਵਰਿਆਮ ਸਿੰਘ ਸੇਖੋਂ ਦੇ ਜੀਵਨ ਬਾਰੇ ਦਲਜੀਤ ਸਿੰਘ ਭੰਗੂ ਦੀ ਪੇ੍ਰਰਨਾ ਨਾਲ ਉਜਾਗਰ ਸਿੰਘ ਪਟਿਆਲਾ ਵੱਲੋਂ ਪੁੁਸਤਕ ਲਿਖਣਾ ਪੰਜਾਬ ਦੀ ਹਿੰਮਤੀ ਪੀੜ੍ਹੀ ਦਾ ਸਮਾਜਿਕ, ਮਨੋਵਿਗਿਆਨਕ ਤੇ ਆਰਥਿਕ ਦਿ੍ਸ਼ਟੀਕੋਨ ਸਾਂਭਣ ਵਾਂਗ ਹੈ। ਇਸ ਦੇ ਨਾਲ ਹੀ ਜਗਰਾਓਂ ਦੇ ਪਿੰਡ ਸਿੱਧਵਾਂ ਖੁਰਦ ਦੀਆਂ ਸਿੱਧਵਾਂ ਸਿੱਖਿਆ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁੁਰੂ ਹਰਗੋਬਿੰਦ ਖਾਲਸਾ ਕਾਲਜ ਫਾਰ ਵਿਮੈੱਨ 'ਚ ਉਨ੍ਹਾਂ ਦੇ ਪਰਿਵਾਰ ਦੀ ਵੀਹ ਧੀਆਂ ਨੇ ਸਿੱਖਿਆ ਦੀ ਅਲਖ ਜਗਾਉਂਦਿਆਂ ਇੱਕ ਮਿਸਾਲ ਪੈਦਾ ਕੀਤੀ। ਉਨਾਂ੍ਹ ਦੇ ਇਸ ਲਈ ਸਿੱਧਵਾਂ ਕਾਲਜ ਦੇ ਪਿੰ੍ਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੂੰ ਆਪਣੇ ਅਤੇ ਪਰਿਵਾਰ ਵੱਲੋਂ ਸਨਮਾਨਿਤ ਕਰਦਿਆਂ ਕਾਲਜ ਨੂੰ 5 ਲੱਖ ਰੁਪਏ ਦੀ ਗ੍ਾਂਟ ਦੇਣ ਦਾ ਐਲਾਨ ਕੀਤਾ। ਪੁੁਸਤਕ ਰਿਲੀਜ਼ ਸਮਾਗਮ ਵਿੱਚ ਸ਼ਾਮਲ ਹੋਏ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪੋ੍. ਗੁੁਰਭਜਨ ਸਿੰਘ ਗਿੱਲ ਨੇ ਕਿਹਾ ਇਸ ਵੱਡ ਆਕਾਰੀ ਪੁੁਸਤਕ ਦਾ ਮੁੱਖ ਬੰਦ ਲਿਖਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਸੰਗਠਿਤ ਪਰਿਵਾਰਾਂ ਦੇ ਸਹੀ ਨਮੂਨੇ ਵਜੋਂ ਅਜਿਹੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਪ੍ਰਮਾਣਿਕ ਦਸਤਾਵੇਜ਼ੀਕਰਨ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਖਿੱਲਰ ਰਹੇ ਸਮਾਜਿਕ ਤਾਣੇ ਬਾਣੇ ਨੂੰ ਸੰਗਠਿਤ ਰੱਖਣ ਵਿੱਚ ਮਦਦ ਮਿਲੇ। ਲੇਖਕ ਉਜਾਗਰ ਸਿੰਘ ਨੇ ਕਿਹਾ ਕਿ ਵਰਿਆਮ ਸਿੰਘ ਸੇਖੋਂ, ਪਰਉਪਕਾਰੀ ਤੇ ਅਗਾਂਹਵਧੂ ਸੋਚ ਨਾਲ ਲਬਰੇਜ਼ ਨਿਸ਼ਚੇਵਾਨ ਦੂਰਦਿ੍ਸ਼ਟੀ ਦੇ ਮਾਲਕ ਸਨ। ਵਰਿਆਮ ਸਿੰਘ ਸੇਖੋਂ ਦੇ ਦੋਹਤੇ ਦਲਜੀਤ ਸਿੰਘ ਭੰਗੂ ਨੇ ਕਿਹਾ ਇਸ ਪਰਿਵਾਰ ਦਾ ਅਸਰ ਸਿਰਫ਼ ਰਿਸ਼ਤੇਦਾਰੀ ਦੇ ਤਾਣੇਬਾਣੇ ਤੇ ਹੀ ਨਹੀਂ ਹੈ ਸਗੋਂ ਇਸ ਇਲਾਕੇ ਦੇ ਸੈਂਕੜੇ ਪਿੰਡਾਂ 'ਤੇ ਹੈ। ਅਕਾਲ ਟਰਾਂਸਪੋਰਟ ਰਾਹੀਂ ਪੇਂਡੂ ਭਰਾਵਾਂ ਨੂੰ ਖੇਤੀ ਤੋਂ ਇਲਾਵਾ ਹੋਰ ਰੁੁਜ਼ਗਾਰਾਂ ਵੱਲ ਵੀ ਲੋਕਾਂ ਨੂੰ ਸੇਖੋਂ ਨੇ ਤੋਰਿਆ। ਵਰਿਆਮ ਸਿੰਘ ਸੇਖੋਂ ਦੀ ਦੋਹਤੀ ਹਰਬਿਮਲ ਕੌਰ ਬਾਜਵਾ ਨੇ ਕਿਹਾ ਆਪਣੀ ਉਮਰ ਵਡੇਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਨਾਨੀ ਗੁੁਲਾਬ ਕੌਰ ਦੀ ਦਿੱਤੀ ਇੱਕ ਇੱਕ ਸਿੱਖਿਆ ਅੱਜ ਵੀ ਚੇਤੇ ਹੈ।

ਇਸ ਮੌਕੇ ਪਰਿਵਾਰ ਦੀਆਂ ਨੂੰਹਾਂ ਧੀਆਂ ਤੇ ਆਏ ਮਹਿਮਾਨਾਂ ਨੂੰ ਅਨੋਖ ਸਿੰਘ ਸੇਖੋਂ ਵੱਲੋਂ ਸਨਮਾਨਿਤ ਕੀਤਾ ਗਿਆ। ਪਰਿਵਾਰ 'ਤੇ ਰੰਗਕਰਮੀ ਰਮਨ ਮਿੱਤਲ ਰੋਪੜ ਵੱਲੋਂ ਤਿਆਰ ਦਸਤਾਵੇਜੀ ਫਿਲਮ ਵੀ ਵਿਖਾਈ ਗਈ। ਸਾਬਕਾ ਮੰਤਰੀ ਤੇਜ ਪ੍ਰਕਾਸ਼ ਕੋਟਲੀ ਨੇ ਪੁੁਸਤਕ ਬਾਰੇ ਬੋਲਦਿਆਂ ਕਿਹਾ ਕਿ ਵਰਿਆਮ ਸਿੰਘ ਸੇਖੋਂ ਪਰਿਵਾਰ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਰਾਏਕੋਟ ਦੇ ਐੱਸਡੀਐੱਮ ਗੁੁਰਬੀਰ ਸਿੰਘ ਕੋਹਲੀ, ਲਖਬੀਰ ਸਿੰਘ ਪੀਸੀਐੱਸ, ਪਰਮਜੀਤ ਸਿੰਘ ਸੇਖੋਂ, ਅੰਮਿ੍ਤ ਕੌਰ, ਸੁੁਰਿੰਦਰ ਕੌਰ ਭੰਗੂ, ਸਤਵਿੰਦਰ ਕੌਰ ਮਾਂਗਟ, ਅਮਰਜੀਤ ਕੌਰ ਮੰਢੇਰ, ਜਬਰਜੰਗ ਸਿੰਘ ਸੇਖੋਂ, ਜਸਕੀਰਤ ਸਿੰਘ ਸੇਖੋਂ, ਡਾ. ਕਰਮ ਸਿੰਘ ਸੰਧੂ, ਡਾ. ਪ੍ਰਰੀਤਮ ਸਿੰਘ ਗਿੱਲ ਚੰਡੀਗੜ੍ਹ, ਡਾ. ਗੁੁਰਮੀਤ ਸਿੰਘ ਹੁੰਦਲ, ਗੁੁਰਪ੍ਰਰੀਤ ਸਿੰਘ ਜੌਹਲ ਮੰਡਿਆਣੀ, ਰਾਜਵਿੰਦਰ ਸਿੰਘ ਹਿੱਸੋਵਾਲ, ਰਾਜ ਕੁੁਮਾਰ ਮੁੱਲਾਂਪੁੁਰ ਸ਼ਖਸੀਅਤਾਂ ਹਾਜ਼ਰ ਸਨ।