ਵਕਫ਼ ਬੋਰਡ ਦੇ ਅਸਟੇਟ ਅਫਸਰ ਨੇ ਮਹਾਪੁਰਸ਼ਾਂ ਤੋਂ ਲਿਆ ਅਸ਼ੀਰਵਾਦ
ਵਕਫ਼ ਬੋਰਡ ਦੇ ਅਸਟੇਟ ਅਫਸਰ ਗੁ:ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਨਤਮਸਤਕ
Publish Date: Thu, 14 May 2026 06:33 PM (IST)
Updated Date: Fri, 15 May 2026 04:10 AM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ ਲੁਧਿਆਣਾ
ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਵਕਫ਼ ਬੋਰਡ ਦੇ ਅਸਟੇਟ ਅਫਸਰ ਸੋਹਿਬ ਰਾਣਾ , ਅਬਦੁਲ ਹਮੀਦ ਅਤੇ ਆਹਿਸਨ ਚੌਹਾਨ ਆਦਿ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਿਖੇ ਨਤਮਸਤਕ ਹੋ ਕੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਵੱਲੋਂ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਪਰੋਕਤ ਅਫਸਰਾਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਬਹੁਤ ਤਾਂਘ ਰਹਿੰਦੀ ਸੀ ਸੋ ਅੱਜ ਪੂਰੀ ਹੋਈ ਅਤੇ ਉਨ੍ਹਾਂ ਦੇ ਮਨ ਨੂੰ ਸਕੂਨ ਅਤੇ ਖੁਸ਼ੀ ਮਿਲੀ । ਇਸ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਵੀ ਹਾਜ਼ਰ ਸਨ।