ਸ਼ੋ੍ਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਸਦਮਾ, ਨੌਜਵਾਨ ਪੁੱਤ ਦਾ ਦੇਹਾਂਤ
ਸ਼ੋ੍ਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਸਦਮਾ, ਨੌਜਵਾਨ ਪੁੱਤ ਦਾ ਦੇਹਾਂਤ
Publish Date: Tue, 28 Apr 2026 05:56 PM (IST)
Updated Date: Tue, 28 Apr 2026 05:58 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਦੇ ਗੀਤਕਾਰ ’ਤੇ ਸ਼ੋ੍ਮਣੀ ਗਾਇਕ ਪਾਲੀ ਦੇਤਵਾਲੀਆ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਮੰਗਲਵਾਰ ਨੂੰ ਅਚਾਨਕ ਸਵੇਰੇ ਉਨ੍ਹਾਂ ਦੇ ਨੌਜਵਾਨ ਸਪੁੱਤਰ ਮਨਜੋਤ ਸਿੰਘ ਦਾ ਦੇਹਾਂਤ ਹੋ ਗਿਆ। ਇਹ ਖਬਰ ਸੁਣਦੇ ਹੀ ਦੇਸ਼ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪਾਲੀ ਦੇਤਵਾਲੀਆ ਦੇ ਭਤੀਜੇ ਪ੍ਰਭਜੋਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਸਵੇਰੇ 10.30 ਵਜੇ ਪਿੰਡ ਦੇਤਵਾਲ ਦੇ ਸ਼ਮਸ਼ਾਨਘਾਟ ਵਿਖੇ ਮਨਜੋਤ ਸਿੰਘ ਦਾ ਸਸਕਾਰ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿਚ ਕਲਾ ਅਤੇ ਸਾਹਿਤ ਦੇ ਖੇਤਰ ਨਾਲ ਜੁੜੀਆਂ ਅਨੇਕਾਂ ਸ਼ਖਸੀਅਤਾਂ ਨੇ ਗਾਇਕ ਪਾਲੀ ਦੇਤਵਾਲੀਆ ਨਾਲ ਡੁੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆ ਵਿੱਚ ਹੋਰਨਾਂ ਤੋਂ ਇਲਾਵਾ ਉਸਤਾਦ ਮੁਹੰਮਦ ਸਦੀਕ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਸੱਭਿਆਚਾਰਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ, ਦਫਤਰ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਕੇ.ਸਾਧੂ ਸਿੰਘ, ਨੈਸ਼ਨਲ ਐਵਾਰਡੀ ਲੇਖਿਕਾ ਡਾ. ਗੁਰਚਰਨ ਕੌਰ ਕੋਚਰ, ਮਿਊਜ਼ਕ ਡਾਇਰੈਕਟਰ ਤੇਜਵੰਤ ਕਿੱਟੂ, ਗੀਤਕਾਰ ਸੰਧੇ ਸੁਖਬੀਰ, ਸ੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਗੀਤਕਾਰ ਬਲਬੀਰ ਸਿੰਘ ਮਾਨ, ਸੈਣ ਸਮਾਜ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ, ਲੇਖਕ ਹਰਵਿੰਦਰ ਥਰੀਕੇ, ਕਵੀ ਸਤਵਿੰਦਰ ਸਿੰਘ ਗੁੱਗ ਥਰੀਕੇ, ਸਮਾਜਸੇਵੀ ਭਰਪੂਰ ਸਿੰਘ ਜੱਸੋਵਾਲ, ਦਿਓਲ ਮਿਊਜ਼ਕ ਕੰਪਨੀ ਦੇ ਡਾਇਰੈਕਟਰ ਮਲਕੀਤ ਸਿੰਘ ਦਿਓਲ, ਵੀਡੀਓ ਡਾਇਰੈਕਟਰ ਅਵਤਾਰ ਵਰਮਾ, ਮਲਹਾਰ ਮਿਊਜ਼ਕ ਅਕੈਡਮੀ ਦੇ ਪ੍ਰਬੰਧਕ ਸੂਫੀ ਗਾਇਕ ਰਜਿੰਦਰ ਮਲਹਾਰ, ਗੀਤਕਾਰ ਗਾਇਕ ਜਸਵੰਤ ਸੰਦੀਲਾ, ਰਾਕੇਸ਼ ਕੁਮਾਰ ਮੱਖੀ, ਗੀਤਕਾਰ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ, ਗਾਇਕ ਪਰਗਟ ਖਾਨ, ਗਾਇਕ ਜਗਦੇਵ ਖਾਨ, ਗਾਇਕ ਸੁੱਖ ਚਮਕੀਲਾ, ਗਾਇਕ ਰਣਜੀਤ ਮਣੀ, ਸੁਲੱਖਣ ਸਿੰਘ ਮਹਿਮੀ, ਸ਼ਾਇਰ ਜੋਰਾਵਰ ਸਿੰਘ ਪੰਛੀ, ਪ੍ਰਭ ਕਿਰਨ ਸਿੰਘ ਪ੍ਰਧਾਨ ਸ੍ਰੋਮਣੀ ਲਿਖਾਰੀ ਬੋਰਡ ਪੰਜਾਬ, ਕਰਨੈਲ ਸਿਵੀਆ, ਅਨਿੱਲ ਫਤਿਹਗੜ੍ਹ ਜੱਟਾਂ, ਬਲਤੇਜ ਸਰਾਂ ਤੇ ਅਮਨ ਫੁੱਲਾਂਵਾਲ ਸ਼ਾਮਲ ਹਨ।