ਵੱਖ-ਵੱਖ ਕੰਪਨੀਆਂ ਨੇ ਨੌਕਰੀ ਲਈ ਚੁਣੇ ਪੀਏਯੂ ਦੇ 22 ਵਿਦਿਆਰਥੀ
ਵੱਖ-ਵੱਖ ਕੰਪਨੀਆਂ ਨੇ ਨੌਕਰੀ ਲਈ ਚੁਣੇ ਪੀਏਯੂ. ਦੇ 22 ਵਿਦਿਆਰਥੀ
Publish Date: Mon, 20 Apr 2026 06:37 PM (IST)
Updated Date: Mon, 20 Apr 2026 06:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ
ਬੀਤੇ ਦਿਨੀਂ ਖੁੱਲੀ ਕੈਂਪਸ ਪਲੇਸਮੈਂਟ ਮੁਹਿੰਮ ਦੌਰਾਨ ਪੀਏਯੂ ਦੇ 22 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਨੇ ਨੌਕਰੀਆਂ ਲਈ ਚੁਣ ਲਿਆ ਹੈ। ਇੰਨਾਂ ਵਿਚੋਂ 16 ਵਿਦਿਆਰਥੀਆਂ ਦੀ ਚੋਣ ਲਰਨ ਫਲੂ ਐਜੂਟੈੱਕ ਲਈ, ਚਾਰ ਵਿਦਿਆਰਥੀਆਂ ਦੀ ਬਾਯੂਫਿਊਲ ਇੰਡੀਆ ਅਤੇ ਇਕ ਇਕ ਵਿਦਿਆਰਥੀ ਸਟੀਮਟੈੱਕ ਇਨੋਵੇਟਿਵ ਮਸ਼ੀਨਰੀ ਅਤੇ ਵੇਅਸਪਾਇਅਰ ਐਜੂਟੈੱਕ ਲਈ ਚੁਣਿਆ ਗਿਆ ਹੈ। ਇਹ ਚੋਣ ਖੇਤੀਬਾੜੀ ਕਾਲਜ, ਬੇਸਿਕ ਸਾਇੰਸਜ਼ ਕਾਲਜ ਅਤੇ ਬਾਗਬਾਨੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਅਤੇ ਉਦਯੋਗਿਕ ਮੁਹਾਰਤ ਦੇ ਅਧਾਰ ਤੇ ਨੇਪਰੇ ਚੜੀ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਹੋਰ ਲਗਨ ਅਤੇ ਮਿਹਨਤ ਨਾਲ ਕਾਰਜ ਕਰਨ ਦਾ ਸੱਦਾ ਦਿੱਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਚੋਣ ਲਈ ਪਲੇਸਮੈਂਟ ਗਾਈਡੈਂਸ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਇੰਚਾਰਜ ਡਾ. ਸੰਦੀਪ ਜੈਨ ਨੇ ਕਿਹਾ ਕਿ ਇਹ ਚੋਣ ਪੀਏਯੂ. ਵੱਲੋਂ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਨਾਲ ਉਦਯੋਗਿਕ ਮੁਹਾਰਤ ਪ੍ਰਦਾਨ ਕਰਨ ਦੇ ਮੰਤਵ ਨੂੰ ਸਥਾਪਿਤ ਕਰਦੀ ਹੈ। ਇਸ ਪਲੇਸਮੈਂਟ ਮੁਹਿੰਮ ਨੂੰ ਲੜਕਿਆਂ ਦੇ ਭਲਾਈ ਅਧਿਕਾਰੀ ਗੁਰਪ੍ਰੀਤ ਸਿੰਘ ਵਿਰਕ ਨੇ ਸੰਚਾਲਿਤ ਕੀਤਾ।