ਹੁਨਰ ਵਿਕਾਸ ਕੇਂਦਰ ਲਈ 8 ਲੱਖ ਰੁਪਏ ਦਾ ਚੈੱਕ ਸੌਂਪਿਆ
ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਹੁਨਰ ਵਿਕਾਸ ਕੇਂਦਰ ਲਈ 8 ਲੱਖ ਰੁਪਏ ਦਾ ਚੈੱਕ ਸੌਂਪਿਆ
Publish Date: Thu, 14 May 2026 06:27 PM (IST)
Updated Date: Fri, 15 May 2026 04:09 AM (IST)
-ਪ੍ਰੋਜੈਕਟ ਨਾਰੀ ਸ਼ਕਤੀ ਤਹਿਤ ਵਰਧਮਾਨ ਸਟੀਲਜ਼ ਦੀ ਵੱਡੀ ਸੀਐਸਆਰ ਪਹਿਲ --- ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਆਪਣੇ ਸੀਐਸਆਰ ਪਹਿਲਕਦਮੀ ਪ੍ਰੋਜੈਕਟ ਨਾਰੀ ਸ਼ਕਤੀ ਦੇ ਤਹਿਤ ਅੱਜ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਮਿੰਨੀ ਸਕੱਤਰੇਤ ਲੁਧਿਆਣਾ ਵਿੱਚ ਹੁਨਰ ਵਿਕਾਸ ਕੇਂਦਰ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ 8 ਲੱਖ ਰੁਪਏ ਦਾ ਚੈੱਕ ਸੌਂਪਿਆ। ਇਹ ਚੈੱਕ ਸੀਐਸਆਰ ਮੁਖੀ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਅਮਿਤ ਧਵਨ ਨੇ ਚੇਅਰਮੈਨ ਵੀਐਸਐਲ ਸਚਿਤ ਜੈਨ ਦੀ ਤਰਫੋਂ ਸੌਂਪਿਆ ਗਿਆ। ਧਵਨ ਨੇ ਸਾਂਝਾ ਕੀਤਾ ਕਿ ਇਸ ਤੋਂ ਇਲਾਵਾ ਵਰਧਮਾਨ ਸਟੀਲਜ਼ ਟੀਬੀ ਦੇ ਮਰੀਜ਼ਾਂ ਲਈ ਫੂਡ ਕਿੱਟਾਂ ਲਈ ਰੈੱਡ ਕਰਾਸ ਨੂੰ 6 ਲੱਖ ਰੁਪਏ ਅਤੇ ਪ੍ਰਸ਼ਾਸਨਿਕ ਡਾਕਟਰੀ ਸਹੂਲਤਾਂ ਦਾ ਸਮਰਥਨ ਕਰਨ ਲਈ ਆਪਣੀ ਸੀਐਆਰ ਪਹਿਲਕਦਮੀ ਦੇ ਤਹਿਤ 50 ਸਿਹਤ ਸੇਵਕਾਂ ਨੂੰ ਪ੍ਰਦਾਨ ਕਰੇਗਾ। ਉਨ੍ਹਾਂ ਸਾਂਝਾ ਕੀਤਾ ਕਿ ਵਰਧਮਾਨ ਸਟੀਲਜ਼ 100 ਝੁੱਗੀਆਂ-ਝੌਂਪੜੀਆਂ ਦੇ ਬੱਚਿਆਂ ਨੂੰ 30 ਲੱਖ ਰੁਪਏ ਪ੍ਰਤੀ ਸਾਲ ਦੀ ਸਹਾਇਤਾ ਨਾਲ ਜੀਵਨ ਭਰ ਮੁਫ਼ਤ ਸਿੱਖਿਆ ਦਾ ਵੀ ਸਮਰਥਨ ਕਰ ਰਿਹਾ ਹੈ।ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਸਚਿਤ ਜੈਨ ਦਾ ਅਜਿਹੇ ਨੇਕ ਕੰਮਾਂ ਵਿੱਚ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ।