ਤਿੰਨ ਪਿੰਡਾਂ ’ਚ ਲੱਗੇ ਸੰਚਾਰ ਮਿੰਨਾਰਾਂ ਤੋਂ ਕੀਮਤੀ ਸਾਮਾਨ ਚੋਰੀ, ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਤਿੰਨ ਪਿੰਡਾਂ ਵਿੱਚ ਲੱਗੇ ਸੰਚਾਰ ਮਿੰਨਾਰਾਂ ਤੋਂ ਕੀਮਤੀ ਸਾਮਾਨ ਚੋਰੀ, ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
Publish Date: Sun, 19 Apr 2026 06:21 PM (IST)
Updated Date: Sun, 19 Apr 2026 06:24 PM (IST)
ਕ੍ਰਾਈਮ ਰਿਪੋਰਟਰ ਪੰਜਾਬੀ ਜਾਗਰਣ ਲੁਧਿਆਣਾ ਥਾਣਾ ਡੇਹਲੋਂ ਦੇ ਇਲਾਕੇ ਅਧੀਨ ਆਉਂਦੇ ਪਿੰਡ ਬੁਟਾਹਰੀ, ਸਰੀਂਹ ਅਤੇ ਜੜਤੋਲੀ ਵਿਚ ਲੱਗੇ ਸੰਚਾਰ ਮਿੰਨਾਰਾਂ ਤੋਂ ਕੀਮਤੀ ਉਪਕਰਣ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਰਣਧੀਰ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇਕ ਨਿੱਜੀ ਸੁਰੱਖਿਆ ਕੰਪਨੀ ਵਿਚ ਸੁਰੱਖਿਆ ਅਧਿਕਾਰੀ ਵਜੋਂ ਕੰਮ ਕਰਦਾ ਹੈ ਅਤੇ ਉਸਦੀ ਦੇਖ-ਰੇਖ ਹੇਠ ਉਕਤ ਤਿੰਨਾਂ ਪਿੰਡਾਂ ਵਿਚ ਸੰਚਾਰ ਮਿੰਨਾਰ ਲੱਗੇ ਹੋਏ ਹਨ। ਉਸਨੇ ਦੱਸਿਆ ਕਿ ਬੀਤੇ ਦਿਨ ਪਿੰਡ ਜੜਤੋਲੀ ਵਿਚ ਲੱਗੇ ਮਿੰਨਾਰ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਕੀਮਤੀ ਉਪਕਰਣ ਚੋਰੀ ਕਰ ਲਏ ਗਏ। ਇਸ ਤੋਂ ਇਲਾਵਾ ਪਿੰਡ ਬੁਟਾਹਰੀ ਅਤੇ ਸਰੀਂਹ ਵਿਚ ਲੱਗੇ ਹੋਰ ਦੋ ਮਿੰਨਾਰਾਂ ਤੋਂ ਵੀ ਸਾਮਾਨ ਚੋਰੀ ਕੀਤਾ ਗਿਆ। ਚੋਰੀ ਕੀਤੇ ਸਾਮਾਨ ਵਿਚ ਸੰਚਾਰ ਪ੍ਰਣਾਲੀ ਨਾਲ ਸੰਬੰਧਿਤ ਮਹੱਤਵਪੂਰਨ ਉਪਕਰਣ ਸ਼ਾਮਲ ਹਨ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਗਿਰਫਤਾਰ ਕੀਤਾ ਜਾਵੇਗਾ।