ਯੂਸੀਪੀਐੱਮਏ ਦੇ ਕਾਨੂੰਨੀ ਸਲਾਹਕਾਰ ਛਾਬੜਾ ਨੇ ਦੂਸਰੀ ਐੱਲਐੱਲਐੱਮ ਦੀ ਡਿਗਰੀ ਲਈ
ਯੂਸੀਪੀਐਮਏ ਦੇ ਕਾਨੂੰਨੀ ਸਲਾਹਕਾਰ ਯੁਵਰਾਜ ਛਾਬੜਾ ਨੇ ਦੂਸਰੀ ਐਲਐਲਐਮ ਦੀ ਡਿਗਰੀ ਲਈ
Publish Date: Tue, 19 May 2026 07:48 PM (IST)
Updated Date: Wed, 20 May 2026 04:10 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਕਿ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਦੇ ਸਪੁੱਤਰ ਤੇ ਯੂਸੀਪੀਐਮਏ ਦੇ ਕਾਨੂੰਨੀ ਸਲਾਹਕਾਰ ਯੁਵਰਾਜ ਛਾਬੜਾ ਨੇ ਦੂਜੀ ਐਲਐਲਐਮ ਦੀ ਡਿਗਰੀ ਪਹਿਲੇ ਦਰਜੇ ਵਿੱਚ ਪ੍ਰਾਪਤ ਕੀਤੀ ਹੈ। ਛਾਬੜਾ ਨੇ ਕ੍ਰਿਮੀਨਲ ਲਾਅ ਵਿੱਚ ਦੂਜੀ ਐਲਐਲਐਮ ਦੀ ਡਿਗਰੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ।
ਛਾਬੜਾ ਨੇ ਕਿਹਾ ਕਿ ਉਹ ਇੱਕ ਵਕੀਲ ਤੋਂ ਇਲਾਵਾ ਸਫ਼ਲ ਉਦਯੋਗਪਤੀ ਬਣਨ ਲਈ ਵੀ ਦਿਨ ਰਾਜ ਮਿਹਨਤ ਕਰ ਰਹੇ ਹਨ। ਲੱਕੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਸੀ ਕਿ ਉਨ੍ਹਾਂ ਦਾ ਛੋਟਾ ਸਪੁੱਤਰ ਵਕੀਲ ਬਣੇ। ਉਨ੍ਹਾਂ ਦੇ ਸਪੁੱਤਰ ਨੇ ਜਿੱਥੇ ਵਕੀਲ ਬਣ ਕੇ ਉਨ੍ਹਾਂ ਦਾ ਸਪੁਨਾ ਪੂਰਾ ਕੀਤਾ ਹੈ, ਉੱਥੇ ਕ੍ਰਿਮੀਨਲ ਲਾਅ ਵਿੱਚ ਦੂਜੀ ਐਲਐਲਐਮ ਦੀ ਡਿਗਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ। ਛਾਬੜਾ ਨੂੰ ਰਾਜਿੰਦਰ ਨਾਰੰਗ ਮੁੱਖ ਸਲਾਹਕਾਰ ਯੂਨਾਈਟਿਡ ਸਾਈਕਲ ਅਤੇ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ, ਜਤਿੰਦਰ ਮਿੱਤਲ ਚੇਅਰਮੈਨ, ਗੁਰਮੀਤ ਸਿੰਘ ਕੁਲਾਰ ਮੁੱਖ ਬੁਲਾਰੇ ਅਵਤਾਰ ਸਿੰਘ ਭੋਗਲ, ਇੰਦਰਜੀਤ ਸਿੰਘ ਨਵਯੁੱਗ, ਰਾਜਿੰਦਰ ਸਿੰਘ ਸਰਹਾਲੀ, ਸੁਰਿੰਦਰਪਾਲ ਸਿੰਘ ਸੋਨੂੰ ਮੱਕੜ, ਮਨਦੀਪ ਚੌਧਰੀ, ਜੀਐਸ ਢਿੱਲੋਂ ਸਮੇਤ ਹੋਰ ਉਦਯੋਗਪਤੀਆਂ ਨੇ ਵਧਾਈ ਦਿੱਤੀ ਹੈ।