ਐਸੋਸੀਏਸ਼ਨ ਦੇ 60 ਮੈਂਬਰ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਹਿੱਸਾ ਬਣਨਗੇ : ਲੱਕੀ
ਯੂਸੀਪੀਐਮਏ ਦਾ ਵਫ਼ਦ ਚਾਇਨਾ ਸਾਈਕਲ ਸ਼ੋਅ 2026 ਵਿੱਚ ਲੈ ਕੇ ਜਾਣ ਦਾ ਫੈਸਲਾ
Publish Date: Thu, 30 Apr 2026 07:13 PM (IST)
Updated Date: Fri, 01 May 2026 04:17 AM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਚਾਈਨਾ ਸਾਈਕਲ ਸ਼ੋਅ 2026 ਵਿੱਚ ਯੂਸੀਪੀਐਮਏ ਦਾ ਵਫ਼ਦ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ। ਪ੍ਰਧਾਨ ਲੱਕੀ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚਾਈਨਾ ਸਾਈਕਲ ਸ਼ੋਅ ਵਿੱਚ ਵਫ਼ਦ ਲੈ ਕੇ ਜਾਣ ਦਾ ਫੈਸਲਾ ਪੱਕੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਐਸੋਸੀਏਸ਼ਨ ਦਾ ਵਫ਼ਦ 3 ਮਈ 2026 ਨੂੰ ਰਵਾਨਾ ਹੋਵੇਗਾ। ਮੀਟਿੰਗ ਦੌਰਾਨ ਚਾਈਨਾ ਸਾਈਕਲ ਸ਼ੋਅ ਵਿੱਚ ਲੱਗਣ ਵਾਲੀ ਪ੍ਰਦਰਸ਼ਨੀ (ਐਗਜ਼ਿਬਿਸ਼ਨ) ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸ਼ੋਅ ਵਿੱਚ ਨਵੀਂ ਟੈਕਨੋਲੋਜੀ, ਸਾਈਕਲ ਉਦਯੋਗ ਨਾਲ ਸਬੰਧਤ ਨਵੇਂ ਮਾਡਲ, ਪਾਰਟਸ ਅਤੇ ਇਨੋਵੇਸ਼ਨਜ਼ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਮੈਂਬਰਾਂ ਨੂੰ ਵਪਾਰਕ ਤੌਰ ‘ਤੇ ਵੀ ਵੱਡਾ ਲਾਭ ਹੋਵੇਗਾ। ਇਸ ਵਫ਼ਦ ਵਿੱਚ ਐਸੋਸੀਏਸ਼ਨ ਦੇ ਲਗਭਗ 60 ਮੈਂਬਰ ਸ਼ਾਮਲ ਹੋਣ ਜਾ ਰਹੇ ਹਨ, ਜੋ ਇਸ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਹਿੱਸਾ ਬਣਨਗੇ। ਇਸ ਮੀਟਿੰਗ ਵਿੱਚ ਚੇਅਰਮੈਨ ਜਤਿੰਦਰ ਮਿੱਤਲ, ਮੁੱਖ ਸਲਾਹਕਾਰ ਰਾਜਿੰਦਰ ਨਰੰਗ ਜੀ, ਕਾਨੂੰਨੀ ਸਲਾਹਕਾਰ ਯੁਵਰਾਜ ਛੱਬਰਾ , ਉਪ ਪ੍ਰਧਾਨ ਇੰਦਰਜੀਤ ਸਿੰਘ ਨਵਯੁਗ, ਸੈਕਟਰੀ ਰਾਜਿੰਦਰ ਸਿੰਘ ਸਰਹਾਲੀ , ਸੰਯੁਕਤ ਸਕੱਤਰ ਸੁਰਿੰਦਰ ਪਾਲ ਸਿੰਘ ਸੋਨੂੰ ਨਾਜ ਅਤੇ ਹੋਰ ਕਈ ਮੈਂਬਰ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਇਸ ਦੌਰੇ ਨੂੰ ਸਫਲ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਇਸ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦਿਖਾਈ।