Jagraon News : ਪਾਵਰਕਾਮ ਅਧਿਕਾਰੀਆਂ ਤੋਂ 7 ਲੱਖ ਦੀ ‘ਵੱਢੀ’ ਲੈ ਕੇ ਫ਼ਰਾਰ ਹੋਏ ਐੱਸਟੀਐੱਫ ਅਤੇ ਵਿਜੀਲੈਂਸ ਦੇ ਦੋ ਜਾਅਲੀ ਅਫ਼ਸਰ ਗ੍ਰਿਫ਼ਤਾਰ
ਮੁੱਲਾਂਪੁਰ ਪੁਲਿਸ ਨੇ ਜਾਅਲੀ ਐੱਸਟੀਐੱਫ ਅਤੇ ਵਿਜੀਲੈਂਸ ਅਫਸਰ ਬਣ ਕੇ ਪਾਵਰਕਾਮ ਦੇ ਅਧਿਕਾਰੀਆਂ ਤੋਂ 7 ਲੱਖ ਰੁਪਏ ਦੀ ‘ਵੱਢੀ’ ਲੈ ਕੇ ਫਰਾਰ ਹੋਏ ਪਟਿਆਲਾ ਦੇ ਚਾਰ ਮੈਂਬਰੀ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Sat, 18 Oct 2025 07:23 PM (IST)
Updated Date: Sat, 18 Oct 2025 07:53 PM (IST)
ਸੰਜੀਵ ਗੁਪਤਾ/ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਜਗਰਾਓਂ : ਮੁੱਲਾਂਪੁਰ ਪੁਲਿਸ ਨੇ ਜਾਅਲੀ ਐੱਸਟੀਐੱਫ ਅਤੇ ਵਿਜੀਲੈਂਸ ਅਫਸਰ ਬਣ ਕੇ ਪਾਵਰਕਾਮ ਦੇ ਅਧਿਕਾਰੀਆਂ ਤੋਂ 7 ਲੱਖ ਰੁਪਏ ਦੀ ‘ਵੱਢੀ’ ਲੈ ਕੇ ਫਰਾਰ ਹੋਏ ਪਟਿਆਲਾ ਦੇ ਚਾਰ ਮੈਂਬਰੀ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਨ੍ਹਾਂ ਵਿਚ ਇੱਕ ਐੱਸਟੀਐੱਫ ਦਾ ਜਾਅਲੀ ਇੰਸਪੈਕਟਰ ਅਤੇ ਦੂਸਰਾ ਵਿਜੀਲੈਂਸ ਅਫਸਰ ਦੱਸਦੇ ਸਨ। ਇਨ੍ਹਾਂ ਕੋਲੋਂ ਪੁਲਿਸ ਨੂੰ ਮੀਡੀਆ ਦੇ ਆਈਕਾਰਡ ਅਤੇ ਪੁਲਿਸ ਵਰਦੀ ’ਚ ਮੋਬਾਈਲ ਵਿਚੋਂ ਫੋਟੋਆਂ ਵੀ ਮਿਲੀਆਂ ਹਨ। ਫਿਲਮੀ ਸਟਾਈਲ ’ਚ ਇਸ ਗੈਂਗ ਨੇ ਐਕਸੀਅਨ ਦਫ਼ਤਰ ਵਿਚ ਐੱਸਡੀਓ ਨੂੰ ਘੇਰ ਕੇ ਉਸ ਤੋਂ ਫੋਨ ਕਰਵਾ ਕੇ ਜੇਈ ਨੂੰ ਵੀ ਸੱਦ ਲਿਆ। ਜਿਸ ਤੋਂ ਘਬਰਾਏ ਐਕਸੀਅਨ ਆਪਣੇ ਦਫ਼ਤਰ ਵਿਚੋਂ ਫੁਰਰ ਹੋ ਗਏ।
ਇਸ ਸਬੰਧੀ ਸ਼ਨੀਵਾਰ ਨੂੰ ਸਬ ਡਵੀਜ਼ਨ ਮੁੱਲਾਂਪੁਰ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਪ੍ਰੈਸ ਕਾਨਫਰੰਸ ਕਰ ਕੇ ਸਾਰਾ ਮਾਮਲਾ ਦੱਸਿਆ