ਟੀਐੱਮਸੀ ਉਖਾੜੀ ਹੈ ਅਬ ਪੰਜਾਬ ਕੀ ਵਾਰੀ ਹੈ....
ਟੀਐੱਮਸੀ ਉਖਾੜੀ ਹੈ ਅਬ ਪੰਜਾਬ ਕੀ ਵਾਰੀ ਹੈ....
Publish Date: Mon, 04 May 2026 09:19 PM (IST)
Updated Date: Tue, 05 May 2026 04:18 AM (IST)

ਜਗਰਾਓਂ ਵਿਚ ਭਾਜਪਾਈਆਂ ਨੇ ਭੰਗੜੇ ਪਾਏ ਲੱਡੂ ਵੰਡੇ। ਕਿਹਾ- ਸ਼ਿਆਮਾ ਪ੍ਰਸਾਦ ਮੁਖਰਜੀ ਤੇ ਅਟਲ ਬਿਹਾਰੀ ਦਾ ਸੁਪਨਾ ਹੋਇਆ ਸਕਾਰ ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ: ਜਗਰਾਓਂ ਦੇ ਝਾਂਸੀ ਰਾਣੀ ਚੌਂਕ ਵਿਖੇ ਸੋਮਵਾਰ ਦੀ ਦੇਰ ਸ਼ਾਮ ਨੂੰ ਭਾਜਪਾਈਆਂ ਨੇ ਬੰਗਾਲ ਵਿਚ ਮਿਲੀ ਇੱਕਤਰਫਾ ਤੇ ਹੂੰਝਾਂ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਭੰਗੜੇ ਪਾਏ ਲੱਡੂ ਵੰਡੇ। ਭਾਜਪਾਈਆਂ ਨੇ ਹੁਣ ਪੰਜਾਬ ਕੀ ਵਾਰੀ ਜੈਕਾਰੇ ਲਗਾਏ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਇੱਕ ਤਰਫਾ ਤੇ ਹੂੰਝਾ ਫੇਰ ਜਿੱਤ ਨੇ ਭਾਜਪਾਈਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ਅਤੇ ਭਾਜਪਾਈ ਹੋਣ ਬੰਗਾਲ ਤੋਂ ਬਾਅਦ ਪੰਜਾਬ ਦੀ ਸੱਤਾ ਦੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੇ ਹਨ। ਪੱਛਮੀ ਬੰਗਾਲ ਦੇ ਜਿੱਤ ਦੀ ਖ਼ੁਸ਼ੀ ਵਿੱਚ ਭਾਜਪਾਈਆਂ ਨੇ ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਲੱਡੂ ਵੰਡੇ ਭੰਗੜੇ ਪਾਏ ਅਤੇ ਨਾਅਰੇ ਲਾਏ ਕਿ ਟੀਐੱਮਸੀ ਉਖਾੜੀ ਹੈ ਹੁਣ ਪੰਜਾਬ ਦੀ ਵਾਰੀ ਹੈ। ਬੰਗਾਲ ਜਿੱਤ ਦੀ ਖ਼ੁਸ਼ੀ ਵਿੱਚ ਬਾਗ਼ੋ-ਬਾਗ਼ ਹੋਏ ਭਾਜਪਾ ਆਗੂਆਂ ਨੇ ਕਿਹਾ ਕਿ ਬੰਗਾਲ ਵਿੱਚ ਪਿਛਲੇ 15 ਸਾਲਾਂ ਤੋਂ ਲੋਕ ਮਮਤਾ ਦੇ ਅੱਤਿਆਚਾਰ ਤੋਂ ਦੁਖੀ ਸਨ ਅਤੇ ਟੀਐੱਮਸੀ ਦੀ ਗੁੰਡਾਗਰਦੀ ਕਾਰਨ ਹੀ ਲੋਕਾਂ ਅੰਦਰ ਬਦਲਾਅ ਨੂੰ ਲੈ ਕੇ ਜਿਹੜੀ ਲਹਿਰ ਚੱਲੀ ਉਹ ਟੀਐੱਮਸੀ ਨੂੰ ਉਡਾਅ ਕੇ ਲੈ ਗਈ। ਉਨ੍ਹਾਂ ਕਿਹਾ ਕਿ ਇਸ ਲਹਿਰ ਵਿੱਚ ਟੀਐੱਮਸੀ ਕਿਧਰੇ ਨਜ਼ਰ ਨਹੀਂ ਆਈ ਬੰਗਾਲ ਦੇ ਨਤੀਜਿਆਂ ਵਿੱਚ ਨਤੀਜਿਆਂ ਵਿੱਚੋਂ ਤਿੰਨ ਡਿਜੀਟ ਵਿੱਚ ਸੀਟਾਂ ਪ੍ਰਾਪਤ ਕਰਨ ਵਾਲੀ ਭਾਜਪਾ ਦਾ ਬਹੁਤ ਪੁਰਾਣਾ ਸੁਪਨਾ ਸਕਾਰ ਹੋਇਆ, ਕਿਉਂਕਿ ਭਾਜਪਾ ਤੇ ਜਨ ਸੰਘ ਦੇ ਸੰਸਥਾਪਕ ਸ਼ਾਮਾਂ ਪ੍ਰਕਾਰ ਮੁਖਰਜੀ ਪ੍ਰਸ਼ਾਦ ਮੁਖਰਜੀ ਬੰਗਾਲ ਦੇ ਵਸਨੀਕ ਹੋਣ ਦੇ ਬਾਵਜੂਦ ਵੀ ਭਾਜਪਾ ਬੰਗਾਲ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਹੁਣ ਤੱਕ ਕਾਮਯਾਬ ਨਹੀਂ ਹੋ ਸਕੀ ਸੀ ਪਰ ਹੁਣ ਮੋਦੀ ਦੀ ਟੀਮ ਨੇ ਅੱਜ ਅਜਿਹਾ ਕਰ ਕੇ ਸ਼ਾਮਾਂ ਪ੍ਰਸਾਦ ਮੁਖਰਜੀ ਤੇ ਅਟਲ ਬਿਹਾਰੀ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਇੱਕ ਦੂਜੇ ਨੂੰ ਲੱਡੂ ਵੰਡ ਗਏ ਬੰਗਾਲ ਦੀ ਜਿੱਤ ਦੀ ਖ਼ੁਸ਼ੀ ਮਨਾਈ। ਇਸ ਮੌਕੇ ਗੇਜਾ ਰਾਮ ਵਾਲਮੀਕਿ, ਜ਼ਿਲ੍ਹਾ ਵਾਈਸ ਪ੍ਰਧਾਨ ਕ੍ਰਿਸ਼ਨ ਕੁਮਾਰ, ਐਡਵੋਕੇਟ ਵਿਵੇਕ ਭਾਰਦਵਾਜ, ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਨਵਨੀਤ ਜੈਨ, ਸਰਕਲ ਪ੍ਰਧਾਨ ਨਵਨੀਤ ਗੁਪਤਾ ਤੇ ਟੋਨੀ ਵਰਮਾ, ਅਨਿਲ ਕੁਮਾਰ ਸੈਂਟੀ, ਗੌਰਵ ਗੁਪਤਾ, ਹਰਬੰਸ ਲਾਲ ਗੁਪਤਾ, ਰੋਹਿਤ ਜੈਨ, ਕ੍ਰਿਸ਼ਨ ਕੁਮਾਰ ਸਿੰਗਲਾ, ਸੋਰਵ ਗਰਗ ਸਰੇਸ਼ ਗਰਗ ਅਜੀਤ ਸਿੰਘ ਅਖਾੜਾ, ਸਤੀਸ਼ ਪੱਪੂ, ਹਰੀ ਓਮ ਵਰਮਾ, ਦਰਸ਼ਨ ਸਿੰਘ ਗਿੱਲ ਜਤਿੰਦਰ ਅਰੋੜਾ ਮਿੱਠੂ, ਲਾਲ ਚੰਦ, ਅੰਕੁਸ਼ ਧੀਰ, ਡਾ. ਨਿਰਮਲ ਭੁੱਲਰ, ਰਾਜਪਾਲ ਜੈਨ, ਜਿੰਦਰ ਪਾਲ ਧੀਮਾਨ, ਗੋਰਾ ਕਾਉਂਕੇ, ਅਭੀ ਕੁਮਾਰ, ਅਮਿਤ ਸ਼ਰਮਾ, ਵਿਸ਼ਾਲ ਗੋਇਲ, ਕਪਿਲ ਪ੍ਰਜਾਪਤੀ, ਰਾਕੇਸ਼ ਕੁਮਾਰ ਹੈਪੀ, ਪ੍ਰਦੀਪ ਕੁਮਾਰ, ਗੁਰਪ੍ਰੀਤ ਕਾਉਂਕੇ, ਗੁਰਤੇਜ ਸਿੰਘ ਗੇਜਾ, ਅਨੁਜ਼ ਕੁਮਾਰ, ਜਗਸੀਰ ਜੱਸੀ, ਕੁਲਦੀਪ ਸਿੱਧੂ, ਰਜਨੀਸ਼ ਕੁਮਾਰ ਰਾਜੂ, ਵਿਨੀਤ ਦੁਆ, ਸੁਸ਼ੀਲ ਗੋਇਲ, ਸੁਰੇਸ਼ ਖੰਨਾ, ਪੁਲਕਿਤ ਲੂੰਬਾ, ਸੁਖਵਿੰਦਰ ਸਿੰਘ, ਭਜਨ ਸਿੰਘ, ਮਨਦੀਪ ਸਿੰਘ ਕਾਉਂਕੇ ਆਦਿ ਭਾਜਪਾ ਵਰਕਰ ਹਾਜ਼ਰ ਸਨ।