ਗੁਲਜ਼ਾਰ ਗਰੁੱਪ ਦੀਆਂ ਤਿੰਨ ਵਿਦਿਆਰਥਣਾਂ ਦੀ 'ਫਲੂਟੋ ਹੌਲੀਡੇਜ਼' ’ਚ ਚੋਣ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਤਿੰਨ ਵਿਦਿਆਰਥੀਆਂ ਦੀ 'ਫਲੂਟੋ ਹੌਲੀਡੇਜ਼' ’ਚ ਚੋਣ
Publish Date: Mon, 15 Sep 2025 08:18 PM (IST)
Updated Date: Mon, 15 Sep 2025 08:20 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ: ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੂੰ ਇੱਕ ਪ੍ਰਮੁੱਖ ਟਰੈਵਲ ਕੰਪਨੀ, ਫਲੂਟੋ ਹੌਲੀਡੇਜ਼ ਵਿੱਚ ਨੌਕਰੀ ਲਈ ਚੁਣਿਆ ਗਿਆ ਹੈ। ਇਹ ਵਿਦਿਆਰਥਣਾਂ ਸ਼ਿਵਾਨੀ ਮਿਸ਼ਰਾ, ਜੈਸਮੀਨ ਕੌਰ ਤੇ ਸ਼ਿਲਪੀ ਕੁਮਾਰੀ, ਹੁਣ ਫਲੂਟੋ ਹੌਲੀਡੇਜ਼ ਵਿੱਚ ਟਰੈਵਲ ਆਪ੍ਰੇਸ਼ਨ ਐਗਜ਼ੀਕਿਊਟਿਵ ਵਜੋਂ ਆਪਣਾ ਪੇਸ਼ੇਵਾਰ ਸਫ਼ਰ ਸ਼ੁਰੂ ਕਰਨਗੀਆਂ। ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਕਾਰਜਕਾਰੀ ਨਿਰਦੇਸ਼ਕ ਇੰਜੀਨੀਅਰ ਗੁਰਕੀਰਤ ਸਿੰਘ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਵਿਦਿਆਰਥੀ ਆਪਣੀ ਮਿਹਨਤ ਸਦਕਾ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵਿੱਚ ਜਗ੍ਹਾ ਬਣਾ ਰਹੇ ਹਨ। ਇਹ ਸਫਲਤਾ ਸਾਡੇ ਸੰਸਥਾਨ ਵਿੱਚ ਦਿੱਤੀ ਜਾਂਦੀ ਮਿਆਰੀ ਸਿੱਖਿਆ ਅਤੇ ਕਿੱਤਾਮੁਖੀ ਸਿਖਲਾਈ ਦਾ ਪ੍ਰਮਾਣ ਹੈ। ਇਹ ਚੋਣ ਨਾ ਸਿਰਫ਼ ਵਿਦਿਆਰਥਣਾਂ ਲਈ, ਸਗੋਂ ਸਮੁੱਚੀ ਸੰਸਥਾ ਲਈ ਮਾਣ ਵਾਲਾ ਪਲ ਹੈ ਤੇ ਇਹ ਦਰਸਾਉਂਦਾ ਹੈ ਕਿ ਗੁਲਜ਼ਾਰ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਕਿਵੇਂ ਤਿਆਰ ਕਰ ਰਿਹਾ ਹੈ।