ਜੂਆ ਖੇਡ ਰਹੇ ਤਿੰਨ ਮੁਲਜ਼ਮ ਗ੍ਰਿਫਤਾਰ, ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕੀਤੀ ਕਾਰਵਾਈ
ਜੂਆ ਖੇਡ ਰਹੇ ਤਿੰਨ ਮੁਲਜ਼ਮ ਗ੍ਰਿਫਤਾਰ
Publish Date: Sun, 19 Apr 2026 06:20 PM (IST)
Updated Date: Sun, 19 Apr 2026 06:24 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਇੰਜਨ ਸ਼ੈਡ ਇਲਾਕੇ ਵਿਚ ਦਬਿਸ਼ ਦੇ ਕੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਜੂਆ ਖੇਡ ਦੇ ਵੇਲੇ ਹਿਰਾਸਤ ਵਿਚ ਲਿਆ। ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਨਗਰ ਦੇ ਰਹਿਣ ਵਾਲੇ ਸਰਬਜੀਤ ਸਿੰਘ, ਆਜ਼ਾਦ ਨਗਰ ਦੇ ਵਾਸੀ ਸੁਰਿੰਦਰ ਸਿੰਘ ਅਤੇ ਮਨਜੀਤ ਨਗਰ ਦੇ ਵਾਸੀ ਰਾਜ ਵਜੋਂ ਹੋਈ ਹੈ। ਜਾਂਚ ਅਧਿਕਾਰੀ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਬੱਸ ਸਟੈਂਡ ਦੇ ਲਾਗੇ ਮੌਜੂਦ ਸੀ, ਇਸੇ ਦੌਰਾਨ ਜਾਣਕਾਰੀ ਮਿਲੀ ਕਿ ਮੁਲਜ਼ਮ ਇੰਜਨ ਸੈਡ ਪਾਣੀ ਵਾਲੀ ਟੈਂਕੀ ਦੇ ਕੋਲ ਬੈਠ ਕੇ ਜੂਆ ਖੇਡ ਰਹੇ ਹਨ। ਪੁਲਿਸ ਨੇ ਦਬਿਸ ਦੇ ਕੇ ਮੁਲਜ਼ਮਾਂ ਨੂੰ ਤਾਸ਼ ਅਤੇ ਕੁਝ ਨਕਦੀ ਸਮੇਤ ਹਿਰਾਸਤ ਵਿਚ ਲਿਆ। ਪੁਲਿਸ ਨੇ ਮੌਲਵਾਂ ਖਿਲਾਫ ਗੈਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।