ਵੇਰਕਾ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਸੰਕਟ ਬਣਨ ਤੋਂ ਪਹਿਲਾਂ ਹੋਵੇ ਖ਼ਤਮ
ਵੇਰਕਾ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਸੰਕਟ ਬਨਣ ਤੋਂ ਪਹਿਲਾਂ ਹੋਏ ਖ਼ਤਮ
Publish Date: Mon, 18 May 2026 06:43 PM (IST)
Updated Date: Tue, 19 May 2026 04:07 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪ੍ਰੋਗਰੇਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੀਡੀਐੱਫਏ ਨੇ ਵੇਰਕਾ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਦੀ ਜਾਇਜ਼ ਮੰਗਾਂ ਲਾਗੂ ਕਰਨ ਦੀ ਅਪੀਲ ਕੀਤੀ। ਪੀਡੀਐੱਫਏ ਨੇ ਹੜਤਾਲ ਨੂੰ ਲੈ ਕੇ ਡੇਅਰੀ ਕਿੱਤੇ ’ਤੇ ਪੈ ਰਹੇ ਗੰਭੀਰ ਅਸਰ ’ਤੇ ਸਰਕਾਰ ਨੂੰ ਅਗਾਹ ਕਰਦਿਆਂ ਕਿਹਾ ਕਿ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਿਸਾਨ ਜੋ ਡੇਅਰ ਕਿੱਤੇ ਨਾਲ ਜੁੜੇ ਹਨ, ਉਨ੍ਹਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ’ਤੇ ਉਨ੍ਹਾਂ ਦਾ ਸਮਰਥਣ ਕਰਦਿਆਂ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਇਸ ਸੰਘਰਸ਼ ਦੇ ਕਾਰਨ ਡੇਅਰੀ ਕਿੱਤੇ ਨੂੰ ਕਿਸੇ ਤਰ੍ਹਾਂ ਦੇ ਹੋਣ ਵਾਲੇ ਨੁਕਸਾਨ ਦੇ ਜਿੰਮੇਵਾਰ ਨਾ ਬਣਨ। ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਪੀਡੀਐੱਫਏ ਡੇਅਰੀ ਕਿੱਤੇ ਨੂੰ ਬਚਾਉਣ ਲਈ ਜ਼ਰੂਰ ਅੱਗੇ ਆਵੇਗਾ। ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਵੱਲੋਂ ਦਿੱਤੇ ਇਸ ਬਿਆਨ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਕਿਹਾ ਕਿ ਵੇਰਕਾ ਇੱਕ ਅਜਿਹਾ ਸਰਕਾਰੀ ਅਦਾਰਾ ਹੈ, ਜੋ ਸ਼ੁਰੂ ਤੋਂ ਹੀ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੇ ਰਾਖਾ ਹੈ। ਜਿਸ ਨੇ ਕਦੇ ਲਾਭ ਕਮਾਉਣ ਨੂੰ ਮੁੱਖ ਉਦੇਸ਼ ਨਹੀਂ ਰੱਖਿਆ ਬਲਕਿ ਕਿਸਾਨਾਂ ਨੂੰ ਉਨ੍ਹਾਂ ਦੇ ਪੈਰਾਂ ’ਤੇ ਖੜ੍ਹਾ ਕਰਨ ਲਈ ਹਮੇਸ਼ਾ ਅੱਗੇ ਵੱਧ ਕੇ ਯਤਨ ਕਰ ਰਿਹਾ ਹੈ। ਇਹ ਅਦਾਰਾ ਦੁੱਧ ਉਤਪਾਦਕ, ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਉਪਰੰਤ ਉਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥ ਆਮ ਲੋਕਾਂ ਤੱਕ ਪਹੁੰਚਾ ਰਿਹਾ ਹੈ। ਜਿਸ ਤੋਂ ਇਸ ਅਦਾਰੇ ਦੀ ਲੋਕਾਂ ਵਿਚ ਅਹਿਮੀਅਤ ਅਤੇ ਜ਼ਰੂਰਤ ਦੇ ਮੱਦੇਨਜ਼ਰ ਇਸ ਨੂੰ ਕਿਸੇ ਤਰ੍ਹਾਂ ਅਣਦੇਖਿਆ ਕਰਨਾ, ਆਮ ਲੋਕਾਂ ਹੀ ਨਹੀਂ, ਕਿਸਾਨ ਜੋ ਡੇਅਰੀ ਕਿੱਤੇ ਨਾਲ ਜੁੜੇ ਹਨ, ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਦੇ ਕੱਚੇ ਮੁਲਾਜ਼ਮ ਜਿਨ੍ਹਾਂ ਨੂੰ ਠੇਕਾ ਮੁਲਾਜ਼ਮ ਵੀ ਕਿਹਾ ਜਾਂਦਾ ਹੈ ਵੱਲੋਂ ਦਿੱਤੇ ਜਾ ਰਹੇ ਧਰਨੇ, ਮੰਗਾਂ ਨੂੰ ਲੈ ਕੇ ਜਾਇਜ਼ ਹਨ ਪਰ ਅਜਿਹੇ ਵਿਚ ਕਿਸਾਨਾਂ ਦੇ ਹਿੱਤ ਵੀ ਪਹਿਲਾਂ ਹਨ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਜਲਦ ਗੌਰ ਕਰਕੇ ਇਸ ਸੰਘਰਸ਼ ਨੂੰ ਸਮਾਪਤ ਕਰਵਾਉਣ ਤਾਂ ਕਿ ਇਸ ਨੂੰ ਲੈ ਕੇ ਡੇਅਰੀ ਕਿੱਤੇ ’ਤੇ ਚਿੰਤਾਜਨਕ ਮੰਡਰਾ ਰਹੇ ਸੰਕਟ ਟਲ ਜਾਣ। ਇਸ ਮੌਕੇ ਅਵਤਾਰ ਸਿੰਘ ਥਾਬਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ ਸਿੰਘ ਬਾਜੇਕੇ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਫੂਲ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਫਾਜਿਲਕਾ, ਦਰਸਨ ਸਿੰਘ ਸੋਂਡਾ, ਗੁਰਪ੍ਰੀਤ ਸਿੰਘ ਤਰਨ ਤਾਰਨ, ਜਰਨੈਲ ਸਿੰਘ ਛੀਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤ ਇੰਦਰ ਸਿੰਘ ਭੁੱਲਰ, ਸਤਇੰਦਰ ਸਿੰਘ ਰੋਪੜ, ਬਲਿਹਾਰ ਸਿੰਘ ਢੰਡਾ, ਗੁਰਸਰਨ ਸਿੰਘ, ਹਰਦੀਪ ਸਿੰਘ ਹੁਸ਼ਿਆਰਪੁਰ, ਕਰਮਜੀਤ ਸਿੰਘ ਮਲੇਰਕੋਟਲਾ, ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਵਾਂ ਸ਼ਹਿਰ, ਬਲਵੀਰ ਸਿੰਘ ਨਵਾਂ ਸਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਘੇਆਣਾ, ਰੇਸਮ ਸਿੰਘ ਜੀਰਾ, ਕੁਲਦੀਪ ਸਿੰਘ ਮਾਨਸਾ, ਪਰਮਿੰਦਰ ਸਿੰਘ ਘੁਡਾਣੀ ਅਤੇ ਸੁਖਦੇਵ ਸਿੰਘ ਬਰੌਲੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ ਆਦਿ ਹਾਜ਼ਰ ਸਨ। -----------