ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਏਕੋਟ : ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਸਮੂਹ ਨਗਰ ਕੌਂਸਲ ਰਾਏਕੋਟ ਦੇ ਕੱਚੇ ਮੁਲਾਜਮ ਦੇ ਸੱਦੇ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ 6 ਮਈ ਤੋਂ ਅਣਮਿੱਥੇ ਸਮੇਂ ਲਈ ਦਿੱਤਾ ਜਾ ਧਰਨਾ ਅੱਜ ਛੇਵੇਂ ਦਿਨ ’ਚ ਦਾਖ਼ਲ ਹੋ ਗਿਆ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਯੂਨੀਅਨ ਦੇ ਪ੍ਰਧਾਨ ਦਵਿੰਦਰ ਗਿੱਲ ਬੋਬੀ ਨੇ ਦੱਸਿਆ ਕਿ ਨਗਰ ਕੌਂਸਲ ਰਾਏਕੋਟ ਵਿੱਚ ਪਿੱਛਲੇ 15-20 ਸਾਲਾਂ ਤੋਂ ਕੰਮ ਕਰ ਰਹੇ ਕੱਚੇ ਕਰਮਚਾਰੀਆਂ ’ਚ ਸਫ਼ਾਈ ਸੇਵਕ, ਡਰਾਈਵਰ, ਕੰਪਿਉਟਰ ਅਪ੍ਰੇਟਰ, ਕਮਿਉਨਿਟੀ ਆਰਗੇਨਾਈਜ਼ਰ, ਪਟਵਾਰੀ, ਪੰਪ ਅਪ੍ਰੇਟਰ, ਸੇਵਾਦਾਰ, ਸੀਵਰਮੈੱਨ, ਮਾਲੀ, ਚੌਂਕੀਦਾਰ, ਸਟਰੀਟ ਲਾਈਟ ਪੈਟਰੋਲਰ (ਆਊਟ ਸੋਰਸ) ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪਿਛਲੇ ਚਾਰ ਸਾਲ ਤੋਂ ਅਣਗੋਲਿਆ ਕੀਤਾ ਗਿਆ ਹੈ। ਜਿਸ ਦੇ ਵਿਰੋਧ ਵਿਚ ਇਹ ਧਰਨਾ ਅੱਜ ਛੇਵੇਂ ਦਿਨ ਲਗਾਤਾਰ ਜਾਰੀ ਹੈ। ਇਸ ਮੌਕੇ ਮਿੰਟੂ ਨਾਹਰ, ਧਰਮਵੀਰ ਨਾਹਰ, ਰਾਜਾ ਗਿੱਲ, ਲਲਿਤ ਘਾਰੂ, ਰਵੀ ਭੰਗਾਣੀ, ਧਰਮਿੰਦਰ ਨਾਹਰ,ਅਵਤਾਰ ਸਿੰਘ, ਮੱਖਣ ਨਾਹਰ, ਬਾਲ ਕ੍ਰਿਸ਼ਨ, ਸਾਹਿਲ ਸਹੋਤਾ, ਅਨਕੁੱਸ਼ ਸਹੋਤਾ, ਮਨਿੰਦਰ ਸਿੰਘ, ਅਭੀਸ਼ੇਕ ਵਰਮਾ, ਰਜਿੰਦਰ ਨਾਹਰ, ਰੁਪਿੰਦਰ ਸਿੰਘ ਪੰਪ ਅਪਰੇਟਰ, ਸੋਭਾ, ਨਿਸ਼ਾ, ਆਸ਼ਾ ਰਾਣੀ, ਬਿਮਲਾ, ਸਪਨਾ, ਪੱਪੂ ਚੌਧਰੀ, ਰਾਜਿੰਦਰ ਕੁਮਾਰ (ਸੁੱਖਾ), ਅਜੇ ਕੁਮਾਰ, ਸੁਮਨ ਰਾਣੀ, ਮੀਤਾ, ਜੋਤੀ, ਰਾਕੇਸ਼ ਕੁਮਾਰ, ਕਲਮਦੀਪ, ਰਾਮੇਸ਼ ਕੁਮਾਰ, ਰਾਜ ਕੁਮਾਰ ਰਾਜੂ, ਬਿੰਦਰ, ਪਰਮਿੰਦਰ ਸਿੰਘ , ਕੁਲਵੰਤ ਕੁਮਾਰ, ਸੱਤਿਆ, ਸਾਹਿਲ, ਮੋਨਾ, ਰਜਿੰਦਰ ਸਿੰਘ, ਮੋਹਿਤ, ਸੁਮਨ, ਸੋਮਾ, ਸਿੰਮੀ, ਮੰਗਾ, ਰਾਜੇਸ਼ ਸਹੋਤਾ, ਪਰਮਿੰਦਰ ਕੌਰ, ਪਰਵੀਨ, ਭੋਲੀ, ਸੁਮਨਦੀਪ ਸਿੰਘ,ਰਜਨੀ, ਸਰੋਜ, ਬਿਮਲਾ, ਸੁਮਨਦੀਪ ਕੌਰ , ਰਾਜੂ, ਕਮਰਜੀਤ ਸਿੰਘ, ਦਲਜੀਤ ਗੋਰਾ, ਜਸਮੇਲ ਸਿੰਘ, ਸਾਹਿਲ ਧਾਲੀਵਾਲ ਆਦਿ ਹਾਜ਼ਰ ਸਨ।