ਡਾਕਟਰ ਅੰਬੇਡਕਰ ਨਰਯੁਵਕ ਦੇ ਬੈਨਰ ਹੇਠ ਸਿਵਲ ਹਸਪਤਾਲ ’ਚ ਧਰਨਾ
ਪੰਜਾਬ ਸਰਕਾਰ ਦੇ ਫੈਸਲੇ ਨੂੰ ਵੀ ਹੈਲਥ ਵਿਭਾਗ ਸਮੇਤ ਸਾਰੇ ਵਿਭਾਗਾਂ ’ਤੇ ਲਾਗੂ ਕਰਵਾਇਆ ਜਾਵੇਗਾ : ਕਾਲੀ ਪਾਇਲ
Publish Date: Thu, 28 May 2026 07:39 PM (IST)
Updated Date: Fri, 29 May 2026 04:14 AM (IST)

* ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਵੀ ਹੈਲਥ ਵਿਭਾਗ ਸਮੇਤ ਸਾਰੇ ਵਿਭਾਗਾਂ ’ਤੇ ਲਾਗੂ ਕਰਵਾਇਆ ਜਾਵੇਗਾ : ਕਾਲੀ ਪਾਇਲ ਪੀ 10 : ਧਰਨੇ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਗੁਰਦੀਪ ਸਿੰਘ ਕਾਲੀ, ਸਰਬਜੀਤ ਕੌਰ ਖੰਨਾ, ਅਮਨਦੀਪ ਕੌਰ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਲੰਬੇ ਸਮੇਂ ਤੱਕ ਚੱਲੇ ਸਫ਼ਾਈ ਮਜ਼ਦੂਰਾਂ ਦੇ ਸੰਘਰਸ਼ ਕਾਰਨ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਮਜ਼ਦੂਰਾਂ ਦੇ ਹੱਕ ’ਚ ਮੰਨੀਆਂ ਹਨ, ਉਨਾਂ ਨੂੰ ਲਾਗੂ ਕਰਵਾਉਣ ਲਈ ਅੱਜ ਡਾ. ਅੰਬੇਡਕਰ ਨਰਯੁਵਕ ਦਲ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੀ, ਸਰਬਜੀਤ ਕੌਰ ਖੰਨਾ ਤੇ ਅਮਨਦੀਪ ਕੌਰ ਦੀ ਅਗਵਾਈ ਹੇਠ ਇਕ ਪੱਕਾ ਧਰਨਾ ਸਿਵਲ ਹਸਪਤਾਲ ’ਚ ਲਗਾਇਆ ਗਿਆ ਹੈ, ਜਿਸ ਦਾ ਮਕਸਦ ਹੈ ਕਿ ਜੋ ਪੰਜਾਬ ਸਰਕਾਰ ਨੇ ਮੰਗਾਂ ਮੰਨੀਆਂ ਹਨ, ਉਨਾਂ ਦਾ ਹੈਲਥ ਵਿਭਾਗ ’ਚ ਲੰਬੇ ਸਮੇਂ ਤੋਂ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਵੀ ਲਾਭ ਮਿਲ ਸਕੇ। ਅੱਗੇ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ ’ਚ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਕੰਮ ਕਰ ਰਹੇ ਸਫਾਈ ਸੇਵਕ, ਸਫਾਈ ਕਰਮਚਾਰੀ, ਝਾੜੂਦਾਰ ਜਾਂ ਦਰਜ਼ਾ ਚਾਰ ਮੁਲਾਜ਼ਮ ਆਦਿ, ਜਿਨ੍ਹਾਂ ਲਗਾਤਾਰ 3 ਸਾਲ ਸੇਵਾ ਨਿਭਾਈ ਹੈ, ਉਨ੍ਹਾਂ ਨੂੰ ਹੁਣ ਸਿੱਧੇ ਤੌਰ ’ਤੇ ਰਾਜ ਸਰਕਾਰ ਅਧੀਨ ਠੇਕਾ ਆਧਾਰਿਤ ਨੌਕਰੀ ’ਚ ਲਿਆਂਦਾ ਜਾਵੇਗਾ। ਹੋਰ ਵਰਗਾਂ ਦੇ ਆਊਟਸੋਰਸ ਕਰਮਚਾਰੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ, ਕਰਮਚਾਰੀਆਂ ਦੀ ਤਨਖਾਹ ਹੁਣ ਸਿੱਧੀ ਅਤੇ ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਆਪਣੇ ਬੈਂਕ ਖਾਤਿਆਂ ’ਚ ਆਏਗੀ, ਨਾ ਕੋਈ ਏਜੰਸੀ ਕੱਟ, ਨਾ ਕੋਈ ਕਮਿਸ਼ਨ। ਸੀਵਰਮੈਨ ਤੇ ਸਫਾਈ ਕਰਮਚਾਰੀਆਂ ਦੀ ਤਨਖਾਹ ਵਧਾ ਕੇ 15,100 ਪ੍ਰਤੀ ਮਹੀਨਾ ਕੀਤੀ ਜਾਵੇਗੀ, ਹਰ ਕਰਮਚਾਰੀ ਨੂੰ ਭਵਿੱਖ ਨਿਧੀ ਪੀਐੱਫ, ਕਰਮਚਾਰੀ ਰਾਜ ਬੀਮਾ ਈਐਸਆਈ, ਗ੍ਰੈਚੁਟੀ, ਮਾਤਰਿਤਾ ਲਾਭ, ਕੈਜ਼ੂਅਲ ਛੁੱਟੀਆਂ ਅਤੇ ਕਾਨੂੰਨ ਅਨੁਸਾਰ ਹੋਰ ਸਾਰੇ ਸਟੈਚੂਟਰੀ ਫਾਇਦੇ ਦਿੱਤੇ ਜਾਣਗੇ,ਇਸ ਤੋਂ ਇਲਾਵਾ, 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਿਤ ਅਸਾਮੀਆਂ ਰੈਗੂਲਰ/ਐਬਜ਼ੌਰਬ ਕੀਤਾ ਜਾਵੇਗਾ ਇਨ੍ਹਾਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਡਾਕਟਰ ਅੰਬੇਡਕਰ ਨਰਯੁਵਕ ਦਲ ਦੇ ਬੈਨਰ ਹੇਠ ਸਿਵਲ ਹਸਪਤਾਲ ਦੇ ਸਫਾਈ ਕਰਮਚਾਰੀਆਂ ਵੱਲੋਂ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਵੱਖ-ਵੱਖ ਸਿਵਲ ਹਸਪਤਾਲ ਦੇ ਸਫਾਈ ਕਰਮਚਾਰੀਆਂ ਵੀ ਇਸ ਧਰਨੇ ਨਾਲ ਰਹੇ ਹਨ ਤੇ ਆਪਣੇ ਮੰਗਾਂ ਲਈ ਵੱਡੇ ਸੰਘਰਸ਼ ਲਈ ਅੱਗੇ ਵਧਣਗੇ। ਇਸ ਮੌਕੇ ਜਸਵਿੰਦਰ ਕੌਰ ਮਾਨੂੰਪੁਰ, ਅਮਨ ਈਸੜੂ,ਜਸਵਿੰਦਰ ਕੌਰ ਮਾਜਰਾ, ਪਰਮਜੀਤ ਕੌਰ ਕੋਟਲਾ, ਜਸਵਿੰਦਰ ਕੌਰ,ਪਰਮਜੀਤ ਕੌਰ ਈਸੜੂ, ਕਿਰਨ ਦੇਵੀ, ਪਰਮਜੀਤ ਕੌਰ ਪੈਜਗੜ੍ਹ, ਕੁਲਦੀਪ ਕੌਰ, ਚਰਨਜੀਤ ਚੰਨੀ ਰਹੌਣ, ਮਨਜੀਤ ਕੌਰ ਕਾਨਪੁਰ, ਬਲਜਿੰਦਰ ਕੌਰ, ਕਰਮਜੀਤ ਕੌਰ ਕੰਮਾ, ਬੀਨਾ ਖੰਨਾ ,ਬਬੀਤਾ ਖੰਨਾ ,ਗੁਰਮੀਤ ਕੌਰ, ਜਸਵਿੰਦਰ ਕੌਰ ਆਦਿ ਵੱਡੀ ਗਿਣਤੀ ’ਚ ਸਫਾਈ ਵਰਕਰ ਹਾਜ਼ਰ ਸਨ।