ਰਾਏਕੋਟ ਦੇ ਪਿੰਡਾਂ ਦੇ ਨਾਮ ਹੀ ਬਦਲ ਦਿੱਤੇ
ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਦੀ ਤਸਵੀਰ ਹੇਠ ਜਾਰੀ ਹੋਈ ਰਾਏਕੋਟ ਹਲਕੇ ਦੇ ਪਿੰਡਾਂ ਦੀ ਇਕ ਸੂਚੀ ਸੋਸ਼ਲ ਮੀਡੀਆ ਤੇ ਹਲਕੇ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Publish Date: Sun, 23 Jan 2022 09:37 PM (IST)
Updated Date: Sun, 23 Jan 2022 09:37 PM (IST)
ਜਗਪਾਲ ਸਿੰਘ ਸਿਵੀਆਂ, ਰਾਏਕੋਟ : ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਦੀ ਤਸਵੀਰ ਹੇਠ ਜਾਰੀ ਹੋਈ ਰਾਏਕੋਟ ਹਲਕੇ ਦੇ ਪਿੰਡਾਂ ਦੀ ਇਕ ਸੂਚੀ ਸੋਸ਼ਲ ਮੀਡੀਆ ਤੇ ਹਲਕੇ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਸੂਚੀ ਵਿੱਚ ਹਲਕੇ 'ਚ ਪੈਂਦੇ 74 ਪਿੰਡਾਂ ਦੇ ਨਾ ਪ੍ਰਕਾਸ਼ਿਤ ਹਨ, ਜਿੰਨ੍ਹਾਂ 'ਚੋਂ ਜ਼ਿਆਦਾਤਰ ਪਿੰਡ ਅਜਿਹੇ ਹਨ ਜਿੰਨ੍ਹਾਂ ਨੂੰ ਸੁੁਣ ਕੇ ਹਲਕੇ ਦੇ ਲੋਕ ਚੱਕਰਾਂ 'ਚ ਪੈ ਗਏ ਹਨ। ਇਸ ਸੂਚੀ ਵਿੱਚ ਕੁੁਝ ਅਜਿਹੇ ਵੀ ਪਿੰਡ ਹਨ ਜਿੰਨ੍ਹਾਂ ਦਾ ਨਾਂ ਲੋਕਾਂ ਨੇ ਹੁੁਣ ਤਕ ਸੁੁਣਿਆ ਨਹੀਂ ਹੋਵੇਗਾ। ਇਸੇ ਕਾਰਨ ਪਿੰਡਾਂ ਦੀ ਇਹ ਸੂਚੀ ਸੋਸ਼ਲ ਮੀਡੀਆ ਤੇ ਹਲਕੇ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਇਸ ਸੂਚੀ 'ਤੇ ਕਈ ਤਰ੍ਹਾਂ ਦੇ ਹਾਸੋਹੀਣੇ ਕੁਮੈਂਟ ਕਰ ਰਹੇ ਹਨ। ਸੂਚੀ ਦੇਖਣ ਤੋਂ ਪਤਾ ਚਲਦਾ ਹੈ ਕਿ ਪਿੰਡਾਂ ਦੇ ਨਾਮ ਅੰਗਰੇਜ਼ੀ ਤੋਂ ਪੰਜਾਬੀ 'ਚ ਟਰਾਂਸਲੇਟ ਕੀਤੇ ਹੋਏ ਹਨ, ਜਿਸ ਕਾਰਨ ਪਿੰਡਾਂ ਦੇ ਨਾਵਾਂ 'ਚ ਕਾਫੀ ਗਲਤੀਆਂ ਹੋ ਗਈਆਂ ਹਨ। ਪਰ ਕੁੁਝ ਪਿੰਡ ਅਜਿਹੇ ਹਨ ਜੋ ਹਲਕੇ ਦੇ ਲੋਕਾਂ ਨੇ ਵੀ ਸ਼ਾਇਦ ਹੀ ਪਹਿਲਾਂ ਸੁੁਣੇ ਹੋਣ, ਜਿੰਨ੍ਹਾਂ 'ਚ ਇੱਕ ਪਿੰਡ ਦਾ ਨਾਂ 'ਉਹ ਭੱਜਿਆ' ਤੇ ਦੂਜੇ ਪਿੰਡ ਦਾ ਨਾਂ 'ਚੱਕ ਛੱਜਾਵਾਲ' ਹੈ। ਜਦਕਿ ਹਲਕੇ ਦੇ ਪਿੰਡਾਂ ਦੀ ਸੂਚੀ ਵਿੱਚ ਅਜਿਹੇ ਕੋਈ ਵੀ ਪਿੰਡ ਸ਼ਾਮਲ ਨਹੀਂ ਹਨ, ਜਿਸ ਕਾਰਨ ਪਿੰਡਾਂ ਦੀ ਇਹ ਸੂਚੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਦਾ ਕਹਿਣਾ ਸੀ ਕਿ ਇਹ ਕਿਸੇ ਵਲੋਂ ਸ਼ਰਾਰਤ ਕੀਤੀ ਗਈ ਹੈ।