ਬਜ਼ੁਰਗ ਔਰਤ ਦੀ ਚੇਨ ਝਪਟ ਕੇ ਬਦਮਾਸ਼ ਹੋਇਆ ਫਰਾਰ
ਬਜ਼ੁਰਗ ਔਰਤ ਦੀ ਚੇਨ ਝਪਟ ਕੇ ਬਦਮਾਸ਼ ਹੋਇਆ ਫਰਾਰ
Publish Date: Sat, 25 Apr 2026 06:09 PM (IST)
Updated Date: Sat, 25 Apr 2026 06:13 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਬਾਜ਼ਾਰ ਜਾ ਰਹੀ ਇਕ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ਦੀ ਸੋਨੇ ਦੀ ਚੇਨ ਖੋਹ ਲਈ। ਮਾਮਲੇ ਦੀ ਸੂਚਨਾ ਮਿਲ ਰਹੀ ਥਾਣਾ ਦਰੇਸੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ। ਇਸ ਮਾਮਲੇ ਵਿਚ ਥਾਣਾ ਦਰੇਸ਼ੀ ਦੀ ਪੁਲਿਸ ਨੇ ਮਿਹਰਬਾਨ ਦੇ ਮੁਹੱਲਾ ਹਰਕ੍ਰਿਸ਼ਨ ਵਿਹਾਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜ ਕੌਰ ਬੀਤੀ ਸ਼ਾਮ ਖਰੀਦਾਰੀ ਕਰਨ ਲਈ ਬਾਜ਼ਾਰ ਜਾ ਰਹੀ ਸੀ। ਉਹ ਜਿਵੇਂ ਹੀ ਬਸਤੀ ਯੋਧੇਵਾਲ ਦੀ ਗਲੀ ਨੰਬਰ ਦੋ ਦੇ ਲਾਗੇ ਪਹੁੰਚੀ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇੱਕ ਨੌਜਵਾਨ ਨੇ ਉਸ ਦੀ ਸੋਨੇ ਦੀ ਚੇਨ ਉਤਾਰ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਾਤਰ ਬਦਮਾਸ਼ ਬੜੀ ਹੀ ਤੇਜ਼ ਰਫਤਾਰੀ ਨਾਲ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਪਹਿਲੋਂ ਕਿ ਬਜ਼ੁਰਗ ਔਰਤ ਰੌਲਾ ਪਾਉਂਦੀ ਮੁਲਜ਼ਮ ਅੱਖੋਂ ਉਹਲੇ ਹੋ ਚੁੱਕਾ ਸੀ। ਉਧਰੋਂ ਇਸ ਮਾਮਲੇ ਵਿਚ ਥਾਣਾ ਦਰੇਸੀ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਜ ਕੌਰ ਦੇ ਪਤੀ ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਤਲਾਸ਼ ਕਰਨ ਲਈ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿਚ ਜੁਟ ਗਈ ਹੈ।