ਵਣ ਰੇਂਜ ਸਮਰਾਲਾ 'ਚ ਦਰੱਖ਼ਤਾਂ ਨੂੰ ਜੜ੍ਹੋਂ ਪੁੱਟਣ ਦਾ ਮਾਮਲਾ ਪੁੱਜਾ ਮੁੱਖ ਮੰਤਰੀ ਦਰਬਾਰ : ਬੈਨੀਪਾਲ
ਵਣ ਰੇਂਜ ਸਮਰਾਲਾ 'ਚ ਦਰੱਖ਼ਤਾਂ ਨੂੰ ਜੜ੍ਹੋਂ ਪੁੱਟਣ ਦਾ ਮਾਮਲਾ ਪੁੱਜਾ ਮੁੱਖ ਮੰਤਰੀ ਦਰਬਾਰ : ਬੈਨੀਪਾਲ
Publish Date: Wed, 06 May 2026 07:33 PM (IST)
Updated Date: Thu, 07 May 2026 04:12 AM (IST)
ਮੁੱਖ ਮੰਤਰੀ ਦਫ਼ਤਰ ਵੱਲੋਂ ਵਣ ਵਿਭਾਗ ਦੇ ਸਕੱਤਰ ਨੂੰ ਇਨਕੁਆਰੀ ਮਾਰਕ ਪੀ 10 : ਸਮਾਜ ਸੇਵੀ ਸੰਤੋਖ ਸਿੰਘ ਬੈਨੀਪਾਲ। ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਪਿਛਲੇ ਦਿਨੀ ਵਣ ਰੇਂਜ ਸਮਰਾਲਾ ਚ ਸ਼ਰੇਆਮ ਦਰੱਖ਼ਤਾਂ ਨੂੰ ਜੜ੍ਹੋਂ ਪੁੱਟਣ ਦਾ ਮਾਮਲਾ ਦਿਨੋ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਨ ਕਰਕੇ ਤੂਲ ਫੜਦਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਜਦੋ ਉਹਨਾਂ ਨੂੰ ਵਣ ਰੇਂਜ ਸਮਰਾਲਾ ਚ ਅਖ਼ਬਾਰਾਂ ਜ਼ਰੀਏ ਪਤਾ ਲੱਗਾ ਤਾਂ ਉਨ੍ਹਾਂ ਮੌਕੇ ਤੇ ਪੁੱਜ ਕੇ ਘਟਨਾ ਦਾ ਮੁਆਇਨਾ ਕਰਦੇ ਹੋਏ ਮੌਕੇ ਦੀ ਵੀਡੀਓ ਗਰਾਫੀ ਸਮੇਤ ਅਖ਼ਬਾਰਾਂ ਚ ਪ੍ਰਕਾਸ਼ਿਤ ਖ਼ਬਰਾਂ ਈ-ਮੇਲ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਭੇਜਦੇ ਹੋਏ ਕਾਰਵਾਈ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਤੁਰੰਤ ਗ਼ੌਰ ਕਰਦੇ ਹੋਏ ਮਾਮਲੇ ਸਬੰਧੀ ਇਨਕੁਆਰੀ ਵਣ ਵਿਭਾਗ ਦੇ ਸਕੱਤਰ ਨੂੰ ਮਾਰਕ ਕਰ ਦਿੱਤੀ ਗਈ। ਬੈਨੀਪਾਲ ਨੇ ਕਿਹਾ ਕਿ ਹੁਣ ਦੇਖਣਾ ਹੋਵੇਗਾ ਕਿ ਵਣ ਵਿਭਾਗ ਕਾਰਵਾਈ ਕਦੋਂ ਕਰਦਾ ਹੈ।