ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ
ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ
Publish Date: Wed, 06 May 2026 07:39 PM (IST)
Updated Date: Thu, 07 May 2026 04:12 AM (IST)
-09 ਪਿੰਡ ਚਕਰ ਦੀ ਦਾਣਾ ਮੰਡੀ ਵਿਖੇ ਹੈਲਥ ਇੰਸਪੈਕਟਰ ਪ੍ਰਕਾਸ਼ ਸਿੰਘ ਬੀਹਲਾ ਡੇਂਗੂ ਦੇ ਬਚਾਅ ਲਈ ਜਾਣਕਾਰੀ ਦਿੰਦੇ ਹੋਏ। ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ ਹਠੂਰ : ਸਰਕਾਰੀ ਹਸਪਤਾਲ ਹਠੂਰ ਦੇ ਐੱਸਐੱਮਓ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਪਿੰਡ ਚਕਰ ਦੀ ਦਾਣਾ ਮੰਡੀ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਹੈਲਥ ਇੰਸਪੈਕਟਰ ਪ੍ਰਕਾਸ ਸਿੰਘ ਬੀਹਲਾ ਨੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਡੇਂਗੂ ਤੋਂ ਬਚਣ ਲਈ ਆਪਣੇ ਚੌਗਿਰਦੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਡੇਂਗੂ ਇੱਕ ਮੱਛਰ ਹੈ ਜੋ ਦਿਨ ਦੇ ਸਮੇਂ ਕੱਟਦਾ ਹੈ ਅਤੇ ਇਹ ਮੱਛਰ ਹਮੇਸਾ ਖੜ੍ਹੇ ਪਾਣੀ, ਗੰਦੀਆਂ ਥਾਵਾਂ ਤੇ ਠੰਢੀਆਂ ਥਾਵਾਂ ’ਚ ਰਹਿੰਦਾ ਹੈ। ਇਸ ਕਰ ਕੇ ਸਾਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਕੋਈ ਪੁਰਾਣੇ ਬਰਤਨ ਜਾਂ ਪੁਰਾਣੇ ਟਾਇਰ ਨਹੀਂ ਰੱਖਣੇ ਚਾਹੀਦੇ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਦੋ ਦਿਨ ਲਗਾਤਾਰ ਬੁਖਾਰ ਨਹੀਂ ਉਤਰਦਾ ਤਾਂ ਉਹ ਵਿਅਕਤੀ ਤੁਰੰਤ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਚੋ ਜਾ ਕੇ ਆਪਣੇ ਮੁਫਤ ਟੈਸਟ ਕਰਵਾ ਸਕਦਾ ਹੈ। ਇਸ ਮੌਕੇ ਹੈਲਥ ਇਸਪੈਕਟਰ ਸਵਰਨ ਸਿੰਘ ਡੱਲਾ, ਗੁਰਮੇਲ ਸਿੰਘ ਸਿੱਧੂ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਡੱਲਾ ਹਾਜ਼ਰ ਸੀ।