ਸਰਕਾਰ ਝੋਟਾ 'ਤੇ ਕੀਤੇ ਪਰਚੇ ਰੱਦ ਕਰੇ : ਸ਼ਾਹਪੁਰ, ਸੇਹ
ਪੰਜਾਬ 'ਚ ਲੰਮੇ ਸਮੇ ਤੋਂ ਚਿੱਟੇ ਨੇ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਹੈ। ਅਨੇਕਾਂ ਘਰਾਂ ਦੇ ਇਕਲੌਤੇ ਪੁੱਤਰ ਦੁਨੀਆਂ ਤੋਂ ਸਦਾ ਲਈ ਚਲੇ ਗਏ ਹਨ ਤੇ ਉਨ੍ਹਾਂ ਦੀਆਂ ਮਾਵਾਂ ਦੇ ਦੁੱਖ ਤੇ ਵਿਰਲਾਪ ਨੂੰ ਦੇਖਿਆ ਨਹੀਂ ਜਾ ਸਕਦਾ। ਪੰਜਾਬ ਸਟੇਟ ਸੇਵਾਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਰੈਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਸੇਹ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਮਾਨਸੇ ਦੇ ਪਰਵਿੰਦਰ ਸਿੰਘ ਝੋਟਾ 'ਤੇ ਦਰਜ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣ ਤੇ ਸਰਕਾਰ ਬਿਨਾਂ ਸ਼ਰਤ ਪਰਵਿੰਦਰ ਸਿੰਘ ਝੋਟਾ ਨੂੰ ਰਿਹਾਅ ਕਰੇ। ਉਨ੍ਹਾਂ ਕਿਹਾ ਨਸ਼ੇ ਨੇ ਹਜ਼ਾਰਾਂ ਘਰ ਉਜਾੜ ਦਿੱਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿ ਸਰਕਾਰਾਂ ਨਸ਼ਾ ਬੰਦ ਨਹੀਂ ਕਰਵਾ ਸਕਦੀਆਂ ਲੋਕਾਂ ਦੀ ਤਾਕਤ ਹੀ ਨਸ਼ਾ ਬੰਦ ਕਰਵਾ ਸਕਦੀ ਹੈ। ਅੱਜ ਤਕ ਸਾਰੀਆਂ ਸਰਕਾਰਾਂ ਨਸ਼ਾ ਬੰਦ ਕਰਨ 'ਚ ਫੇਲ੍ਹ ਸਾਬਤ ਹੋਈਆਂ ਹਨ। ਲੋਕ ਪਰਵਿੰਦਰ ਸਿੰਘ ਝੋਟਾ ਨਾਲ ਹੋ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਹਾਈਕੋਰਟ ਨੂੰ ਅਪੀਲ ਕਰਦਿਆਂ ਕਿਹਾ ਕਿ ਅਦਾਲਤ ਇਸ ਕੇਸ 'ਤੇ ਇਨਸਾਫ਼ ਦੇਵੇ।
Publish Date: Sat, 22 Jul 2023 10:48 PM (IST)
Updated Date: Sat, 22 Jul 2023 10:48 PM (IST)
ਹੈਪੀ ਜੱਲ੍ਹਾ, ਪਾਇਲ : ਪੰਜਾਬ 'ਚ ਲੰਮੇ ਸਮੇ ਤੋਂ ਚਿੱਟੇ ਨੇ ਬਹੁਤ ਨੌਜਵਾਨਾਂ ਦੀ ਜਾਨ ਲੈ ਲਈ ਹੈ। ਅਨੇਕਾਂ ਘਰਾਂ ਦੇ ਇਕਲੌਤੇ ਪੁੱਤਰ ਦੁਨੀਆਂ ਤੋਂ ਸਦਾ ਲਈ ਚਲੇ ਗਏ ਹਨ ਤੇ ਉਨ੍ਹਾਂ ਦੀਆਂ ਮਾਵਾਂ ਦੇ ਦੁੱਖ ਤੇ ਵਿਰਲਾਪ ਨੂੰ ਦੇਖਿਆ ਨਹੀਂ ਜਾ ਸਕਦਾ। ਪੰਜਾਬ ਸਟੇਟ ਸੇਵਾਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਰੈਸ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਸੇਹ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਮਾਨਸੇ ਦੇ ਪਰਵਿੰਦਰ ਸਿੰਘ ਝੋਟਾ 'ਤੇ ਦਰਜ ਸਾਰੇ ਝੂਠੇ ਪਰਚੇ ਰੱਦ ਕੀਤੇ ਜਾਣ ਤੇ ਸਰਕਾਰ ਬਿਨਾਂ ਸ਼ਰਤ ਪਰਵਿੰਦਰ ਸਿੰਘ ਝੋਟਾ ਨੂੰ ਰਿਹਾਅ ਕਰੇ। ਉਨ੍ਹਾਂ ਕਿਹਾ ਨਸ਼ੇ ਨੇ ਹਜ਼ਾਰਾਂ ਘਰ ਉਜਾੜ ਦਿੱਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿ ਸਰਕਾਰਾਂ ਨਸ਼ਾ ਬੰਦ ਨਹੀਂ ਕਰਵਾ ਸਕਦੀਆਂ ਲੋਕਾਂ ਦੀ ਤਾਕਤ ਹੀ ਨਸ਼ਾ ਬੰਦ ਕਰਵਾ ਸਕਦੀ ਹੈ। ਅੱਜ ਤਕ ਸਾਰੀਆਂ ਸਰਕਾਰਾਂ ਨਸ਼ਾ ਬੰਦ ਕਰਨ 'ਚ ਫੇਲ੍ਹ ਸਾਬਤ ਹੋਈਆਂ ਹਨ। ਲੋਕ ਪਰਵਿੰਦਰ ਸਿੰਘ ਝੋਟਾ ਨਾਲ ਹੋ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਹਾਈਕੋਰਟ ਨੂੰ ਅਪੀਲ ਕਰਦਿਆਂ ਕਿਹਾ ਕਿ ਅਦਾਲਤ ਇਸ ਕੇਸ 'ਤੇ ਇਨਸਾਫ਼ ਦੇਵੇ।