ਸਰਕਾਰ ਨੇ ਬਿੱਲ ਨਹੀਂ ਦਿੱਤੀ ਤੇ ਵਿਭਾਗ ਨੇ ਕੱਟਿਆ ਕੁਨੈਕਸ਼ਨ
ਸਰਕਾਰ ਨੇ ਟਿਊਬਵੈੱਲ ਦੇ ਮੀਟਰ ਦਾ ਬਿੱਲ ਜ਼ਮਾਂ ਨਹੀਂ ਕਰਵਾਇਆ
Publish Date: Sat, 09 May 2026 06:29 PM (IST)
Updated Date: Sun, 10 May 2026 04:09 AM (IST)
ਸਰਕਾਰ ਨੇ ਟਿਊਬਵੈੱਲ ਦੇ ਮੀਟਰ ਦਾ ਬਿੱਲ ਜਮਾਂ ਨਹੀਂ ਕਰਵਾਇਆ
-ਬਿਜਲੀ ਵਿਭਾਗ ਨੇ ਬਿਜਲੀ ਦਾ ਕੱਟਿਆ ਕਨੈਕਸ਼ਨ
-ਲੋਕ ਪੀਣ ਵਾਲੇ ਪਾਣੀ ਨੂੰ ਤਰਸੇ : ਕੌਂਸਲਰ ਵੀਰੂ
---
ਵਿਜੈ ਵਰਮਾਾ, ਪੰਜਾਬੀ ਜਾਗਰਣ ਲੁਧਿਆਣਾ
ਹਲਕਾ ਲੁਧਿਆਣਾ ਦੱਖਣੀ ਦੇ ਅਧੀਨ ਪੈਂਦੇ ਸ਼ੇਰਪੁਰ ਖੁਰਦ ’ਚ ਪਿਛਲੇ ਕਈ ਦਿਨਾ ਤੋ ਪੀਣ ਵਾਲੇ ਪਾਣੀ ਨੂੰ ਲੈ ਕੇ ਦਿੱਕਤ ਆ ਰਹੀ ਸੀ । ਇਲਾਕਾ ਨਿਵਾਸੀਆਂ ਨੇ ਸੇ਼ਰਪੁਰ ਚੌਕ ’ਚ ਧਰਨਾ ਦਿੱਤਾ ਅਤੇ ਦੱਸਿਆ ਕਿ ਅਸੀਂ ਸਾਰੇ ਲੋਕ ਇਸ ਦੀ ਸ਼ਿਕਾਇਤ ਇਲਾਕੇ ਦੇ ਕੌਂਸਲਰ ਅਤੇ ਨਗਰ ਨਿਗਮ ਨੂੰ ਕਰ ਚੁੱਕੇ ਹਾਂ। ਪਰ ਫਿਰ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਜਿਸ ਦੇ ਚੱਲਦੇ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਕੌਸਲਰ ਅਤੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਕਿਹਾ ਸਾਡੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਅਤੇ ਕੌਂਸਲਰ ਹੈਪੀ ਸ਼ੇਰਪੁਰੀਆ ਮੌਕੇ ’ਤੇ ਪਹੁੰਚੇ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਉਧਰ ਵਾਰਡ ਨੰਬਰ 32 ਦੇ ਕੌਸਲਰ ਜਸਵਿੰਦਰ ਸਿੰਘ ਵੀਰੂ ਦਾ ਕਹਿਣਾ ਹੈ ਕਿ ਟਿਊਬਵੈੱਲ ਤੇ ਸਮਾਟ ਮੀਟਰ ਲੱਗਾ ਹੈ। ਸਰਕਾਰ ਨੇ ਬਿਜਲੀ ਦਾ ਬਿਲ ਨਾ ਜਮਾ ਕਰਾਉਣ ’ਤੇ ਬਿਜਲੀ ਵਿਭਾਗ ਨੇ ਟਿਊਬਵੈੱਲ ਦਾ ਕਨੈਸ਼ਨ ਬੰਦ ਕਰ ਦਿੱਤਾ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿਕੱਤ ਆ ਰਹੀ ਹੈ। ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਕਿਹਾ ਇਸ ਦਾ ਜਲਦ ਹਲ ਕਰਵਾ ਦਿੱਤਾ ਜਾਵੇਗਾ । ਇਸ ਮੌਕੇ ਗੁਰਮੀਤ ਸਿੰਘ, ਹਰਭਗਵਾਨ ਸਿੰਘ, ਮਿੰਟੂ, ਮੁਹੰਮਦ ਅਸਗਰ ਗੋਰਾ, ਮਨਜੀਤ ਸਿੰਘ ,ਅਜੀਤ ਕੁਮਾਰ ,ਰਵੀ, ਬਿੰਦਰ ਕੌਰ, ਬਲਜੀਤ ਸਿੰਘ ,ਹਰਪਾਲ ਸਿੰਘ ,ਕੁਲਦੀਪ ਸਿੰਘ , ਹਰਪ੍ਰੀਤ ਸਿੰਘ, ਸਰਬਜੀਤ ਕੌਰ , ਪਰਮਜੀਤ ਕੌਰ , ਕਾਂਤਾ ਦੇਵੀ, ਸਕੂਤਲਾ ਦੇਵੀ ,ਪਿੰਕੀ, ਸੁਰਜੀਤ ਕੌਰ, ਕਮਲੇਸ਼ ਕੌਰ, ਬਲਵੀਰ ਕੌਰ, ਮਨਦੀਪ ਕੌਰ, ਸੁਨੀਤਾ, ਭੁਪਿੰਦਰ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਕਿਰਨਦੀਪ ਕੌਰ, ਚਰਨਜੀਤ ਕੌਰ, ਜਸਪ੍ਰੀਤ ਕੌਰ, ਨਛੱਤਰ ਕੌਰ ਆਦਿ ਸ਼ਾਮਿਲ ਸਨ।