ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ
ਕਿਸਾਨਾਂ ਵਲੋਂ ਜਾਰੀ ਰੇਲ ਰੋਕੋ ਅੰਦੋਲਨ ਦੇ ਚੌਥੇ ਦਿਨ ਲਈ ਸ਼ਿਰਕਤ ਕਰਦਿਆਂ ਭਾਕਿਯੂ ਰਾਜੇਵਾਲ ਦੇ ਸੀਨੀਅਰ ਕਿਸਾਨ ਆਗੂ ਰਜਿੰਦਰ ਸਿੰਘ ਕੋਟ ਪਨੈਚ ਤੇ ਜਰਨਲ ਸਕੱਤਰ ਪ੍ਰਗਟ ਸਿੰਘ ਪਨੈਚ ਨੇ ਕਿਹਾ
Publish Date: Sun, 04 Oct 2020 05:26 PM (IST)
Updated Date: Sun, 04 Oct 2020 05:26 PM (IST)
ਲਖਵਿੰਦਰ ਸਿੰਘ ਨਸਰਾਲੀ, ਦੋਰਾਹਾ
ਕਿਸਾਨਾਂ ਵਲੋਂ ਜਾਰੀ ਰੇਲ ਰੋਕੋ ਅੰਦੋਲਨ ਦੇ ਚੌਥੇ ਦਿਨ ਲਈ ਸ਼ਿਰਕਤ ਕਰਦਿਆਂ ਭਾਕਿਯੂ ਰਾਜੇਵਾਲ ਦੇ ਸੀਨੀਅਰ ਕਿਸਾਨ ਆਗੂ ਰਜਿੰਦਰ ਸਿੰਘ ਕੋਟ ਪਨੈਚ ਤੇ ਜਰਨਲ ਸਕੱਤਰ ਪ੍ਰਗਟ ਸਿੰਘ ਪਨੈਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਪ੍ਰਤੀ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਕਿਸਾਨ ਸਮੇਤ ਸਾਰੇ ਵਰਗਾਂ 'ਚ ਰੋਸ ਹੈ ਅਤੇ ਰੇਲਵੇ ਟਰੈਕਾਂ 'ਤੇ ਸ਼ਾਂਤਮਈ ਢੰਗ ਨਾਲ ਦਿਨ ਰਾਤ ਧਰਨੇ ਦੇ ਰਹੇ ਹਨ। ਕਿਸਾਨ ਆਗੂ ਰਜਿੰਦਰ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਅੱਜ ਦੇ ਧਰਨੇ 'ਚ ਪਿੰਡ ਕੋਟ ਪਨੈਚ ਤੋਂ ਨੌਜਵਾਨਾਂ ਦੇ ਨਾਲ ਸਾਬਕਾ ਸਰਪੰਚ ਕੈਪਟਨ ਰਘਬੀਰ ਸਿੰਘ, ਦਲਵੀਰ ਸਿੰਘ ਤੇ ਮੌਜੂਦਾ ਸਰਪੰਚ ਭੀਮ ਸਿੰਘ, ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਗਰੇਵਾਲ ਤੇ ਡੇਅਰੀ ਫਾਰਮਿੰਗ ਵਾਲੇ ਕਿਸਾਨ ਭਿੰਦਾ ਗਰੇਵਾਲ, ਰਜਿੰਦਰ ਸਿੰਘ, ਲੱਖੀ ਪਨੈਚ, ਸੋਨੀ ਤੇ ਰਣਜੀਤ ਸਿੰਘ ਨੇ ਧਰਨੇ ਲਈ ਗੁਰੂ ਕੇ ਲੰਗਰ ਲਈ ਦੁੱਧ ਇਕੱਠਾ ਕਰ ਕੇ ਪਹੁੰਚਾਇਆ। ਨੇ ਦੱਸਿਆ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ। ਇਸ ਮੌਕੇ ਅਜੈਬ ਸਿੰਘ ਗੱਗੜਮਾਜਰਾ, ਅਵਤਾਰ ਸਿੰਘ ਗੱਗੜਮਾਜਰਾ, ਜੀਤ ਸਿੰਘ ਗੱਗੜਮਾਜਰਾ, ਭਾਗ ਸਿੰਘ, ਅਜੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ।