ਆਮ ਆਦਮੀ ਪਾਰਟੀ ਦਾ ਅੰਤ ਨੇੜੇ : ਗਿੱਲ ਬੇਰ ਕਲਾਂ
ਆਮ ਆਦਮੀ ਪਾਰਟੀ ਦਾ ਅੰਤ ਨੇੜੇ- ਪ੍ਰਧਾਨ ਗਿੱਲ ਬੇਰ ਕਲਾਂ
Publish Date: Sat, 25 Apr 2026 07:20 PM (IST)
Updated Date: Sun, 26 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੌਦ : ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ, ਬਲਾਕ ਸੰਮਤੀ ਚੇਅਰਮੈਨ ਨਿਰਮਲ ਸਿੰਘ ਗੋਗਾ ਅਤੇ ਸੀਨੀਅਰ ਆਗੂ ਤੇ ਸੰਮਤੀ ਮੈਂਬਰ ਕਿ੍ਰਸ਼ਨਦੇਵ ਜੋਗੀਮਾਜਰਾ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅੰਤ ਬਹੁਤ ਨੇੜੇ ਹੈ। ਬਦਲਾਅ ਦੇ ਨਾ ਹੇਠ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਤੋਂ ਨਾ ਕੇਵਲ ਅੱਜ ਪੰਜਾਬ ਦਾ ਹਰ ਵਰਗ ਔਖਾ ਹੈ ਸਗੋਂ ਆਪ ਦੇ ਰਾਜ ਸਭਾ ਮੈਂਬਰ ਵੀ ਨਾਖੁਸ਼ ਹਨ, ਜਿਨ੍ਹਾਂ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ’ਤੇ ਹੀ ਦੋਸ਼ ਲਾਉਦੇ ਹੋਏ ਪਾਰਟੀ ਨੂੰ ਛੱਡ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਪਾਰਟੀ ਆਪਣੇ ਮਿਸ਼ਨ ਤੋਂ ਭਟਕ ਚੁੱਕੀ ਹੈ, ਜਿਸ ਕਾਰਨ ਉਹ ਭਾਜਪਾ ’ਚ ਸ਼ਾਮਲ ਹੋਣ ਲਈ ਮਜਬੂਰ ਹਨ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਆਏ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾ ਅਤੇ ਮੰਤਰੀਆਂ ਦੀ ਵਧੀਕੀਆਂ ਅਤੇ ਠੱਗੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਇਹ ਬਦਲਾਅ ਲਈ ਨਹੀਂ ਸਗੋਂ ਤਿਜੌਰੀਆਂ ਭਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪੱਗ ਵਰਗੀ ਪੱਗ ਬੰਨ੍ਹਣ ਨਾਲ ਕੋਈ ਭਗਤ ਸਿੰਘ ਵਰਗਾ ਨਹੀਂ ਬਣ ਸਕਦਾ ਤੇ ਬਾਬਾ ਸਾਹਿਬ ਦੀ ਫੋਟੋਆਂ ਲਗਾਉਣ ਵਾਲੇ ਆਪ ਸੰਵਿਧਾਨ ਦੀਆਂ ਧੱਜੀਆ ਉਡਾ ਰਹੇ ਹਨ। ਇਸ ਮੌਕੇ ਰਾਜਵਿੰਦਰ ਸਿੰਘ ਸੋਹੀਆ ਮੀਤ ਪ੍ਰਧਾਨ, ਨਿਰਭੈ ਸਿੰਘ ਗਿੱਲ, ਮੇਘ ਸਿੰਘ ਬੇਰ ਕਲਾਂ, ਪ੍ਰਧਾਨ ਲਾਭ ਸਿੰਘ ਬੇਰ ਕਲਾਂ, ਹਰਪ੍ਰੀਤ ਸਿੰਘ ਲਹਿਲ ਜਨਰਲ ਸਕੱਤਰ, ਗੱਗੀ ਉੱਚੀ ਦੌਦ ਸ਼ੋਸ਼ਲ ਮੀਡੀਆ ਇੰਚਾਰਜ ਤੋ ਇਲਾਵਾ ਹੋਰ ਵੀ ਹਾਜ਼ਰ ਸਨ।