ਕੰਪੈਕਟਰ ਦੀ ਘਟੀ ਰਫਤਾਰ ਤਾਂ ਰੇਹੜੇ ਵਾਲਿਆਂ ਨੇ ਸੜਕ ’ਤੇ ਸੁੱਟਿਆ ਕੂੜਾ
ਕੰਪੈਕਟਰ ਦੀ ਘਟੀ ਰਫਤਾਰ ਤਾਂ ਰੇਹੜੇ ਵਾਲਿਆਂ ਸੜਕ ਤੇ ਸੁੱਟਿਆ ਕੂੜਾ
Publish Date: Tue, 05 May 2026 10:55 PM (IST)
Updated Date: Wed, 06 May 2026 04:18 AM (IST)

-ਕੂੜਾ ਡਿੱਗਣ ਨਾਲ ਸੜਕ ਤੇ ਕੰਪੈਕਟਰ ਦਾ ਗੇਟ ਹੋਇਆ ਪੂਰੀ ਤਰ੍ਹਾਂ ਬੰਦ -ਲੋਕ ਅਤੇ ਸਥਾਨਕ ਦੁਕਾਨਦਾਰ ਦੋ ਦਿਨਾਂ ਤੋਂ ਹੋ ਰਹੇ ਪ੍ਰੇਸ਼ਾਨ --- ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਸੁੰਦਰ ਅਤੇ ਸਾਫ ਕਰਨ ਦੇ ਦਾਅਵੇ ਕਰਨ ਵਾਲਾ ਨਗਰ ਨਿਗਮ ਪ੍ਰਬੰਧਾ ਵਿੱਚ ਕਮੀ ਕਾਰਨ ਸਵੱਛਤਾ ਦੀ ਦਰਜਾਬੰਦੀ ਹੋਰ ਪਛੜ ਸਕਦਾ ਹੈ, ਭਾਵੇਂ ਕਿ ਨਗਰ ਨਿਗਮ ਦੀ ਸਿਹਤ ਸ਼ਾਖਾ ਵੱਲੋਂ ਸਵੱਛਤਾ ਦੀ ਦਰਜਾਬੰਦੀ ਨੂੰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੇ ਯਤਨਾਂ ਕੀਤੇ ਜਾ ਰਹੇ ਹਨ। ਪਰ ਹਲਾਤਾਂ ਨੂੰ ਦੇਖ ਉਹ ਸਿਰਫ ਕਾਗਜਾਂ ਤੱਕ ਹੀ ਸੀਮਤ ਦਿਵਖਾਈ ਦੇ ਰਹੇ ਹਨ। ਸ਼ਹਿਰ ਭਰ ਵਿੱਚ ਵੱਖ-ਵੱਖ ਥਾਵਾਂ ਤੇ ਸਥਿਤ ਕੂੜਾ ਕੰਪੈਕਟਰਾਂ ਦੇ ਨੇੜੇ ਅਕਸਰ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਨਗਰ ਨਿਗਮ ਇਸ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਮੰਗਲਵਾਰ ਨੂੰ ਬੱਸ ਸਟੈਂਡ ਪੁਲ ਦੇ ਨੇੜੇ ਕੂੜੇ ਦੇ ਕੰਪੈਕਟਰ ਦੇ ਬਾਹਰ ਸੜਕ ਤੇ ਕੂੜੇ ਦੇ ਢੇਰ ਦੇਖੇ ਗਏ। ਰਾਹਗੀਰ ਕੂੜੇ ਦੇ ਢੇਰ ਦੇਖ ਕੇ ਹੈਰਾਨ ਰਹਿ ਗਏ, ਅਤੇ ਕਈਆਂ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਪੋਸਟ ਕਰ ਟਿੱਪਣੀ ਕੀਤੀ ਕਿ ਦਿੱਲੀ ਵਾਂਗ ਇੱਥੇ ਵੀ ਕੂੜੇ ਦੇ ਪਹਾੜ ਬਣਨ ਵਾਲੇ ਹਨ। ਕੁਝ ਲੋਕਾਂ ਵੱਲੋਂ ਕੰਪੈਕਟਰ ਨੂੰ ਤਾਲਾ ਲਗਾ ਦਿੱਤਾ ਗਿਆ ਸੀ, ਅਤੇ ਬਾਹਰ ਦਾ ਰਸਤਾ ਕੂੜੇ ਦੇ ਢੇਰ ਨਾਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਜਿਸ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਮਕਾਜ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਰੋਹਿਤ ਅਰੋੜਾ ਨੇ ਦੱਸਿਆ ਕਿ ਬੱਸ ਸਟੈਂਡ ਦੇ ਨੇੜੇ ਕੰਪੈਕਟਰ ਦੀ ਹਾਲਤ ਬਹੁਤ ਮਾੜੀ ਸੀ। ਕੰਪੈਕਟਰ ਬੰਦ ਸੀ, ਅਤੇ ਗਲੀ-ਮੁਹੱਲਿਆਂ ਦਾ ਕੂੜਾ ਲਿਆਉਣ ਵਾਲਿਆਂ ਵੱਲੋਂ ਕੂੜਾ ਸੜਕ ਦੇ ਵਿਚਕਾਰ ਸੁੱਟ ਦਿੱਤਾ ਗਿਆ। ਜਿਸ ਦੇ ਨਤੀਜੇ ਵਜੋਂ ਚਤਰ ਸਿੰਘ ਪਾਰਕ ਅਤੇ ਸਕੂਟਰ ਮਾਰਕੀਟ ਵਿੱਚ ਗੰਦੀ ਬਦਬੂ ਫੈਲ ਗਈ ਜਿਸ ਨਾਲ ਲੋਕ ਪ੍ਰੇਸ਼ਾਨ ਹੋਏ। ਇਸ ਦੌਰਾਨ ਪੁਲ ਤੋਂ ਲੰਘਣ ਵਾਲਿਆਂ ਨੂੰ ਵੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋਂ ਕਿ ਨਗਰ ਨਿਗਮ ਸ਼ਹਿਰ ਨੂੰ ਸਾਫ ਕਰਨ ਤੇ ਕਰੋੜਾ ਰੁਪਏ ਖਰਚ ਕਰਨ ਦਾ ਦਾਅਵਾ ਕਰਦਾ ਹੈ, ਅਜਿਹੇ ਕੂੜੇ ਦੇ ਢੇਰ ਸ਼ਹਿਰ ਲਈ ਇੱਕ ਸਮੱਸਿਆ ਬਣ ਰਹੇ ਹਨ। ਸਕੂਟਰ ਸੇਲਰਸ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਕੰਪੈਕਟਰ ਦੇ ਬਾਹਰ ਪਿਛਲੇ ਦੋ ਦਿਨਾਂ ਤੋਂ ਸਥਿਤੀ ਬਹੁਤ ਭਿਆਨਕ ਹੈ। ਸੋਮਵਾਰ ਨੂੰ ਕੂੜਾ ਘੱਟ ਸੀ, ਪਰ ਅੱਜ ਹਲਾਤ ਹੋਰ ਵੀ ਬਦਤਰ ਬਣ ਗਏ। ਲੋਕਾਂ ਲਈ ਸੜਕ ਪਾਰ ਕਰਨਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਦੌਰਾਨ ਸਥਾਨਕ ਦੁਕਾਨਦਾਰ ਆਪਣੀਆਂ ਦੁਕਾਨਾਂ ਤੇ ਕੰਮ ਕਰਨ ਤੋਂ ਅਸਮਰੱਥ ਹਨ। ਬਦਬੂ ਕਾਰਨ, ਗ੍ਰਾਹਕ ਵੀ ਦੁਕਾਨਾਂ ਤੇ ਆਉਣ ਤੋਂ ਝਿਜਕ ਰਹੇ ਸਨ। ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਸ਼ਿਹਤ ਸ਼ਾਖਾ ਦੇ ਅਧਿਕਾਰੀ ਡਾਕਟਰ ਵਿਪਲ ਮਲਹੋਤਰਾ ਨੂੰ ਦੁਪਹਿਰ ਨੂੰ ਸਮੱਸਿਆ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਦਾ ਜਲਦੀ ਹੀ ਹੱਲ ਹੋ ਜਾਵੇਗਾ। ਹਾਲਾਂਕਿ, ਦੇਰ ਰਾਤ ਤੱਕ ਕੋਈ ਹੱਲ ਨਹੀਂ ਨਿਕਲਿਆ। ਨਗਰ ਨਿਗਮ ਦੀ ਸ਼ਿਹਤ ਸ਼ਾਖਾ ਦੇ ਅਧਿਕਾਰੀ ਡਾਕਟਰ ਵਿਪਲ ਮਲਹੋਤਰਾ ਨੇ ਕਿਹਾ ਕਿ ਵਾਹਨ ਡੰਪ ਤੋਂ ਦੇਰੀ ਨਾਲ ਵਾਪਸ ਆ ਰਹੇ ਹਨ। ਕੰਪੈਕਟਰ ਖਰਾਬ ਨਹੀਂ ਹੋਇਆ ਹੈ ਅਤੇ ਚੰਗੀ ਹਾਲਤ ਵਿੱਚ ਹੈ। ਲੋਡਰ ਦੇ ਆਉਣ ਵਿੱਚ ਦੇਰੀ ਕਾਰਨ ਕੰਪੈਕਟਰ ਬੰਦ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਸਮੱਸਿਆ ਦਾ ਹੱਲ ਹੋ ਜਾਵੇਗਾ।