ਮਾਣਕੀ ਦੇ ਗੱਭਰੂਆਂ ਨੇ ਜਿੱਤਿਆ ਸਿਹਾਲਾ ਦਾ ਕਬੱਡੀ ਕੱਪ
ਪਿੰਡ ਸਿਹਾਲਾ ਦਾ ਕਬੱਡੀ ਕੱਪ ਮਾਣਕੀ ਦੇ ਗੱਭਰੂਆਂ ਨੇ ਜਿੱਤਿਆ
Publish Date: Mon, 02 Mar 2026 06:46 PM (IST)
Updated Date: Tue, 03 Mar 2026 04:08 AM (IST)

ਹਲਕਾ ਇੰਚਾਰਜ ਰਾਜਾ ਗਿੱਲ ਨੇ ਕੀਤੀ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਸਿਹਾਲਾ ਵਿਖੇ ਮਹਾਰਾਣਾ ਪ੍ਰਤਾਪ ਸਪੋਰਟਸ ਸੁਸਾਇਟੀ ਵਲੋਂ ਕਬੱਡੀ ਕੱਪ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਟੀਮਾਂ ਨੇ ਭਾਗ ਲਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਇੱਕ ਪਿੰਡ ਕਲੱਬ ਦੇ ਮੁਕਾਬਲਿਆਂ ਵਿਚ ਮਾਣਕੀ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ 1 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ, ਜਦਕਿ ਉਪ ਜੇਤੂ ਧਨੌਰੀ ਦੀ ਟੀਮ ਨੇ 75 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 65 ਕਿਲੋ ਵਰਗ ਦੇ ਮੁਕਾਬਲੇ ’ਚ ਸਿੰਘਵਾਂ (ਹਿਸਾਰ) ਦੀ ਟੀਮ ਨੇ ਪਹਿਲਾ ਤੇ ਕੰਗਣਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 57 ਕਿਲੋ ਵਰਗ ’ਚ ਜਰਗੜੀ ਨੇ ਪਹਿਲਾ ਤੇ ਜਾਮਾ ਸੈਣੀ ਨੇ ਦੂਜਾ ਸਥਾਨ ਹਾਸਿਲ ਕੀਤਾ। 47 ਕਿਲੋ ਵਰਗ ’ਚ ਖਾਨਪੁਰ ਪਹਿਲੇ ਤੇ ਪੰਜੇਟਾ ਦੂਜੇ ਨੰਬਰ ’ਤੇ ਰਿਹਾ, 37 ਕਿਲੋ ਵਰਗ ’ਚ ਘੁਲਾਲ ਨੇ ਪਹਿਲਾ ਤੇ ਸਾਹਨੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬਠਿੰਡਾ ਤੇ ਘਰਖਣਾ ਦੇ 40 ਕਿਲੋ ਉਪਰਲੀ ਉਮਰ ਦੇ ਵਿਅਕਤੀਆਂ ਦਾ ਸ਼ੋ ਮੈਚ ਕਰਵਾਇਆ ਗਿਆ ਜਿਸ ਵਿਚ ਜੇਤੂ ਟੀਮ ਨੂੰ 51 ਹਜ਼ਾਰ ਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ। ਕਬੱਡੀ ਕਲੱਬ ’ਚ ‘ਬੈਸਟ ਜਾਫ਼ੀ’ ਵਿਚ ਗੋਪੀ ਮਾਣਕੀ (ਵੱਡਾ) ਅਤੇ ‘ਬੈਸਟ ਰੇਡਰ’ ਗੋਪੀ ਮਾਣਕੀ (ਛੋਟਾ) ਨੂੰ ਨੂੰ 31,000-31,000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਬੋਨੀ ਰਾਣਾ, ਪਵਨ ਸ਼ਰਮਾ, ਅਮਨ ਰਾਣਾ, ਭੋਲਾ ਚੌਧਰੀ, ਤਰਲੋਚਨ ਸਿੰਘ ਦਿਓਲ, ਹਰਵੀਰ ਸਿੰਘ ਦਿਓਲ, ਵਿੱਕੀ ਰਾਣਾ, ਦੇਵ ਸਿੰਘ ਜੱਸੜ, ਪ੍ਰਿਤਪਾਲ ਸਿੰਘ ਸਾਸ਼ਤਰੀ, ਸਾਬਕਾ ਸਰਪੰਚ ਰਾਣਾ ਮਨਜੀਤ ਸਿੰਘ, ਗੁਰਮੁਖ ਸਿੰਘ ਤੇ ਹਰਚੰਦ ਸਿੰਘ ਪੀਏ ਵੀ ਮੌਜੂਦ ਸਨ।