- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਵਧੀਆ ਕਾਰਗੁਜਾਰੀ ਵਾਲੇ ਸਕੂਲ ਅੱਜ ਹੋਣਗੇ ਜਾਗਰਣ ਐਜੂਕੇਸ਼ਨ ਐਕਸੀਲੈਂਸ ਐਵਾਰਡ 2026 ਨਾਲ ਸਨਮਾਨਿਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ
ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਜ਼ਿਲ੍ਹੇ ਦੇ ਵਧੀਆ ਕਾਰਗੁਜਾਰੀ ਵਾਲੇ ਸਕੂਲਾਂ ਨੂੰ ਅੱਜ ਜਾਗਰਣ ਐਜੂਕੇਸ਼ਨ ਐਕਸੀਲੈਂਸ ਐਵਾਰਡ 2026 ਨਾਲ ਸਨਮਾਨਿਤ ਕੀਤਾ ਜਾਵੇਗਾ। ਦੈਨਿਕ ਜਾਗਰਣ ਵੱਲੋਂ ਇਹ ਸਨਮਾਨ ਸਮਾਰੋਹ ਸ਼ੁੱਕਰਵਾਰ ਸ਼ਾਮ ਨੂੰ 6:30 ਵਜੇ ਫਿਰੋਜਪੁਰ ਰੋਡ ਤੇ ਸਥਿਤ ਹੋਟਲ ਰੈਡੀਸਨ ਬਲੂ ਵਿਖੇ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼ਾਮਲ ਹੋਣਗੇ। ਇਸ ਦੌਰਾਨ ਉਹ ਸਕੂਲਾਂ ਦੇ ਚੇਅਰਪਰਸਨ, ਡਾਇਰੈਕਟਰਾਂ ਅਤੇ ਪ੍ਰਿੰਸੀਪਲਾਂ ਨੂੰ ਐਕਸੀਲੈਂਸ ਇਨ ਅਕਾਦਮਿਕ, ਮੋਸਟ ਇਕੋ ਫਰੈਂਡਲੀ, ਮੋਸਟ ਟੈਕਨੀਕਲ, ਐਂਡਵਾਸ ਐਕਸੀਲੈਂਸ ਇਨ ਗਰੀਨਰੀ ਐਂਡ ਇਨਵਾਇਰਮੈਂਟ, ਐਕਸੀਲੈਂਸ ਇਨ ਸੀਏ ਇਗਜਾਮ, ਐਕਸੀਲੈਂਸ ਇਨ ਐਨੀਮੇਸ਼ਨ, ਖੇਡਾਂ ਵਿੱਚ ਯੋਗਦਾਨ, ਐਵਾਰਡ ਆਫ ਐਕਸੀਲੈਂਸ, ਉੱਭਰਦਾ ਸਕੂਲ ਐਵਾਰਡ ਨਾਲ ਸਨਮਾਨਿਤ ਕਰਨਗੇ। ਜ਼ਿਕਰਯੋਗ ਹੈ ਕਿ ਦੈਨਿਕ ਜਾਗਰਣ ਹਰ ਸਾਲ ਅਜਿਹੇ ਸਮਾਗਮਾਂ ਦਾ ਆਯੋਜਨ ਕਰਕੇ ਵਧੀਆ ਕਾਰਗੁਜਾਰੀ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਦਾ ਹੈ।
ਇਹ ਵੀ ਹੋਣਗੇ ਸਮਾਗਮ ਦਾ ਹਿੱਸਾ
ਜੀਐਨਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਅਤੇ ਡੀਨ ਡਾ. ਸਮੀਰ ਵਰਮਾ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਐਲਜੀ ਸ਼ਾਪ ਏਜੀਐਨ ਸੇਲਜ਼ ਹੰਬੜਾ ਰੋਡ ਦੇ ਚੇਅਰਮੈਨ ਸ਼ੁਭਮ ਸ਼ਰਮਾ ਅਤੇ ਡਾਇਰੈਕਟਰ ਸ਼ਰੂਤੀ ਸ਼ਰਮਾ, ਸੈਂਟਰਲ ਬੈਂਕ ਆਫ਼ ਇੰਡੀਆ ਦੇ ਰੀਜ਼ਨਲ ਹੈੱਡ ਮੁਨੀਸ਼ ਵਰਮਾ ਅਤੇ ਡਿਪਟੀ ਰੀਜਨਲ ਹੈੱਡ ਮਿਥਿਲੇਸ਼ ਕੁਮਾਰ, ਮੈਸ਼ ਪ੍ਰੋ ਲਾਈਫ ਹਸਪਤਾਲ ਦੇ ਡਾ. ਹਰਪ੍ਰੀਤ ਸਿੰਘ ਜੌਲੀ, ਆਟੋ ਵਿਨਫਾਸਟ ਦੇ ਡਾਇਰੈਕਟਰ ਜਤਿੰਦਰ ਅਤੇ ਡਾ. ਲਵਲੀਨ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰਤੇ ਸ਼ਾਮਲ ਹੋਣਗੇ। ਇਸ ਦੌਰਾਨ ਪਾਰਸ ਕੋਸਟਿਓਮ ਦੇ ਡਾਇਰੈਕਟਰ ਸੋਨੀਆ ਕਥੂਰੀਆਂ ਦੀ ਟੀਮ ਵੱਲੋਂ ਲਾਈਵ ਸਿੰਗਿੰਗ ਪੇਸ਼ ਕੀਤਾ ਜਾਵੇਗੀ ਜਿਸ ਵਿੱਚ ਵਿਸ਼ੇਸ਼ ਤੌਰਮੇ ਬੱਲ ਚੀਮਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ, ਸੋਲੋ ਭੰਗੜਾ ਜੋਰਾਵਰ ਰਿਆਤ ਅਤੇ ਅਗਮ ਦੂਆ ਭੰਗੜਾ ਗਰੁੱਪ ਵੱਲੋਂ ਪੇਸ਼ ਕੀਤਾ ਜਾਵੇਗਾ।