ਸੁੰਦਰ ਪਾਲਕੀ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ
ਘਾਟੀ ਵਾਲਮੀਕੀ ਬ੍ਰਹਮਾਲਿਆ ਤੋਂ ਸਜਾਈ ਸੁੰਦਰ ਪਾਲਕੀ ਦਾ ਨਗਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ
Publish Date: Mon, 06 Oct 2025 09:53 PM (IST)
Updated Date: Tue, 07 Oct 2025 04:11 AM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ ਭਗਵਾਨ ਵਾਲਮੀਕਿ ਬ੍ਰਹਮਾਲਿਆ ਵੱਲੋਂ ਅਜਰ ਅਮਰ ਤ੍ਰਿਕਾਲ ਦਰਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਪੁਰਬ ਨੂੰ ਸਮਰਪਿਤ ਵਿਸ਼ਾਲ ਸੁੰਦਰ ਪਾਲਕੀ ਘਾਟੀ ਵਾਲਮੀਕਿ ਤੋਂ ਸਜਾਈ ਗਈ। ਸੁੰਦਰ ਪਾਲਕੀ ਦੀ ਅਗਵਾਈ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਵੀਰ ਸ੍ਰੇਸ਼ਟ ਚੌਧਰੀ ਯਸ਼ਪਾਲ ਵੱਲੋਂ ਕੀਤੀ ਗਈ। ਵਿਸ਼ਾਲ ਸੁੰਦਰ ਫੁੱਲਾਂ ਨਾਲ ਸਜੀ ਪਾਲਕੀ, ਜਿਸ ਚ ਭਗਵਾਨ ਵਾਲਮੀਕਿ ਜੀ ਦਾ ਪਾਵਨ ਸਰੂਪ ਦੀ ਸਵਾਰੀ ਦਾ ਬੈਂਡ ਵਾਜਿਆਂ ਤੇ ਵਾਲਮੀਕਿ ਨਾਮਲੇਵਾ ਸੰਗਤਾਂ ਭਜਨਾਂ ਦਾ ਗੁਣਗਾਣ ਕਰ ਰਹੀਆਂ ਸਨ, ਜਿਨ੍ਹਾਂ ਰਾਹਾਂ ਤੋਂ ਪਾਲਕੀ ਯਾਤਰਾ ਨਿਕਲ ਰਹੀ ਸੀ, ਉਨ੍ਹਾਂ ਰਾਹਾਂ ’ਤੇ ਨਗਰ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਉਪਰੰਤ ਪਾਲਕੀ ਯਾਤਰਾ ਘਾਟੀ ਵਾਲਮੀਕਿ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਦਰੇਸੀ ਦੇ ਮੈਦਾਨ ’ਚ ਸਜਾਈ ਸ਼ੋਭਾ ਯਾਤਰਾ ’ਚ ਜਾ ਕੇ ਸੁਸ਼ੋਭਿਤ ਹੋਈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।