ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸਕੂਲ ਦੇ 8 ਵਿਦਿਆਰਥੀ ਮੈਰਿਟ ’ਚ
ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸਕੂਲ ਦਾ 10ਵੀਂ ਦਾ ਸ਼ਾਨਦਾਰ ਰਿਹਾ ਨਤੀਜਾ
Publish Date: Tue, 12 May 2026 08:17 PM (IST)
Updated Date: Wed, 13 May 2026 04:12 AM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸਕੈਂਡਰੀ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਹਰ ਵਾਰ ਦੀ ਤਰ੍ਹਾਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਰਿਧਿਮਾ ਬੋਸ ਨੇ 98.92 ਫ਼ੀਸਦੀ, ਸਾਚੀ ਰਾਏ ਨੇ 98.77 ਫ਼ੀਸਦੀ ਅਤੇ ਤਰਨਪ੍ਰੀਤ ਕੌਰ ਨੇ 98.46 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਤੀਜਾ, ਚੌਥਾ ਅਤੇ ਪੰਜਵਾਂ ਰੈਂਕ ਪ੍ਰਾਪਤ ਕੀਤਾ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਰੈਂਕ ਪ੍ਰਾਪਤ ਕੀਤਾ ਹੈ। ਸੁਹਾਨਾ ਨੇ 97.54 ਫ਼ੀਸਦੀ, ਵਰਸ਼ਾ ਨੇ 97.8 ਫ਼ੀਸਦੀ, ਅਨਮੋਲਪ੍ਰੀਤ ਕੌਰ ਦੇਹਾੜ ਨੇ 96.46 ਫ਼ੀਸਦੀ, ਆਰੂਸ਼ੀ ਸ਼ਰਮਾ ਨੇ 96.31 ਫ਼ੀਸਦੀ ਅਤੇ ਸੁਖਮਨੀ ਕੌਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਕ੍ਰਮਵਾਰ 11ਵਾਂ, 14ਵਾਂ, 18ਵਾਂ, 19ਵਾਂ ਅਤੇ 21ਵਾਂ ਰੈਂਕ ਪ੍ਰਾਪਤ ਕਰਕੇ ਮੈਰਿਟ ਪ੍ਰਾਪਤ ਕੀਤੀ ਅਤੇ ਨਤੀਜਾ 100% ਰਿਹਾ। ਆਪਣੀ ਮਿਹਨਤ ਅਤੇ ਅਧਿਆਪਕਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ, 25 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 45 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੇ ਕੁਲ 8 ਵਿਦਿਆਰਥੀ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਪ੍ਰਿੰਸੀਪਲ ਹਰਜੀਤ ਕੌਰ ਨੇ ਇਸ ਮੌਕੇ ਸਮੂਹ ਸਟਾਫ਼ ਵਿਦਿਆਰਥੀਆਂ ਅਤੇ ਮਾਪਿਆਂ ਦੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਤੇ ਪ੍ਰੈਜੀਡੈਂਟ ਗੁਰਪਾਲ ਕੌਰ ਗਰੇਵਾਲ ਨੇ ਸਾਰਿਆਂ ਨਾਲ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਖ਼ਤ ਮਿਹਨਤ ਕਰਕੇ ਇਨ੍ਹਾਂ ਬੁਲੰਦੀਆਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।