ਗਾਲ੍ਹਾਂ ਕੱਢਣ ਤੋਂ ਰੋਕਿਆ ਤਾ ਤੋੜ ਦਿੱਤੇ ਦੰਦ
ਗਾਲ੍ਹਾਂ ਕੱਢਣ ਤੋਂ ਰੋਕਿਆ ਤਾ ਤੋੜ ਦਿੱਤੇ ਦੰਦ, ਕੁੱਟਮਾਰ ਦਾ ਪਰਚਾ ਹੋਇਆ ਦਰਜ
Publish Date: Mon, 04 May 2026 09:01 PM (IST)
Updated Date: Tue, 05 May 2026 04:17 AM (IST)
ਕੁੱਟਮਾਰ ਦਾ ਪਰਚਾ ਹੋਇਆ ਦਰਜ ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸਮਰਾਲਾ ਪੁਲਿਸ ਨੇ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਬਗਲੀ ਖੁਰਦ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਓਸੇ ਪਿੰਡ ਦੇ ਰਹਿਣ ਵਾਲੇ ਸਤਨਾਮ ਸਿੰਘ ਖਿਲਾਫ ਉਸ ਨਾਲ ਕੁੱਟਮਾਰ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਨੇ ਆਪਣੇ ਬਿਆਨਾਂ ’ਚ ਦੱਸਿਆ ਲੰਘੀ 23 ਤਰੀਕ ਨੂੰ ਉਨ੍ਹਾਂ ਦੇ ਘਰ ਮਿਸਤਰੀ ਕੰਧ ਕਰ ਰਿਹਾ ਸੀ ਤਾਂ ਉਸ ਨੂੰ ਅਚਾਨਕ ਬਾਹਰੋਂ ਰੌਲਾ ਪੈਣ ਦੀ ਆਵਾਜ਼ ਆਈ। ਉਸ ਨੇ ਬਾਹਰ ਵਿਹੜੇ ’ਚ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਗੁਆਂਢੀ ਸਤਨਾਮ ਸਿੰਘ ਉਨ੍ਹਾਂ ਘਰ ’ਚ ਆ ਕੇ ਉੱਚੀ ਉੱਚੀ ਗਾਲਾਂ ਕੱਢ ਰਿਹਾ ਸੀ ਤੇ ਮਿਸਤਰੀ ਨੂੰ ਕੰਧ ਕਰਨ ਤੋਂ ਰੋਕ ਰਿਹਾ ਹੈ, ਜਦੋਂ ਉਸ ਨੇ ਉਸ ਨੂੰ ਗਾਲਾਂ ਕੱਢਣ ਤੋਂ ਰੋਕਿਆ ਤਾਂ ਉਸ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਦੇ 2 ਦੰਦ ਟੁੱਟ ਗਏ ਤੇ ਚਿਹਰਾ ਲਹੂ-ਲੁਹਾਨ ਹੋ ਗਿਆ। ਸਬ-ਇੰਸਪੈਕਟਰ ਸੰਜਮਪ੍ਰਤਾਪ ਸਿੰਘ ਨੇ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਸਤਨਾਮ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।