ਬੱਚਿਆਂ ਦੇ ਭਵਿੱਖ ਨੂੰ ਆਕਾਰ ਦਿੰਦੇ ਨੇ ਅਧਿਆਪਕ : ਪ੍ਰਿੰ ਰਾਣਾ
ਗਿਆਨ ਦੇ ਥੰਮ੍ਹ ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਦਿੰਦੇ ਆਕਾਰ: ਪ੍ਰਿੰ. ਰਾਣਾ
Publish Date: Mon, 15 Sep 2025 08:23 PM (IST)
Updated Date: Mon, 15 Sep 2025 08:23 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਏਐੱਸ ਕਾਲਜ ਆਫ਼ ਐਜੂਕੇਸ਼ਨ ਖੰਨਾ ਵਿਖੇ ਇੰਡਕਸ਼ਨ ਸਮਾਗਮ ਕਰਵਾਇਆ ਗਿਆ। ਇਸ ’ਚ ਅਧਿਆਪਕਾਂ ਦੀ ਅਗਲੀ ਪੀੜ੍ਹੀ ਦੇ ਮਾਡਲਿੰਗ ’ਚ ਅਧਿਆਪਕ ਦੀ ਮਹੱਤਤਾ ਤੇ ਧਿਆਨ ਕੇਂਦਰਿਤ ਕੀਤਾ ਗਿਆ। ਸੇਵਾਮੁਕਤ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਪ੍ਰਿੰ. ਸੁਖਦੇਵ ਸਿੰਘ ਰਾਣਾ ਨੇ ਦੱਸਿਆ ਕਿ ਅਧਿਆਪਕ ਸਾਡੇ ਸਮਾਜ ਦੇ ਜ਼ਰੂਰੀ ਮੈਂਬਰ ਹਨ। ਉਹ ਗਿਆਨ ਦੇ ਥੰਮ੍ਹ ਹਨ, ਸਾਡੇ ਬੱਚਿਆਂ ਦੇ ਭਵਿੱਖ ਨੂੰ ਆਕਾਰ ਦਿੰਦੇ ਹਨ। ਉਹ ਸਿੱਖਿਅਕ, ਸਲਾਹਕਾਰ, ਮਾਰਗਦਰਸ਼ਕ ਤੇ ਪ੍ਰੇਰਨਾ ਹਨ। ਕਲਾਸ ਰੂਮ ਦੀਆਂ ਕੰਧਾਂ ਤੋਂ ਪਰੇ, ਅਧਿਆਪਕਾਂ ਦਾ ਪ੍ਰਭਾਵ ਸਾਡੇ ਸਮਾਜ ’ਚ ਫੈਲਦਾ ਹੈ। ਨੌਜਵਾਨ ਮਨਾਂ ਨੂੰ ਢਾਲਣ ਤੇ ਜ਼ਰੂਰੀ ਕਦਰਾਂ-ਕੀਮਤਾਂ ਪੈਦਾ ਕਰਨ, ਅਧਿਆਪਕ ਸੁਚੱਜੇ ਨਾਗਰਿਕਾਂ ਦੇ ਵਿਕਾਸ ’ਚ ਯੋਗਦਾਨ ਪਾਉਂਦੇ ਹਨ। ਬਾਅਦ ’ਚ ਅਲਕਾ ਸ਼ਰਮਾ ਇੰਡਕਸ਼ਨ ਪ੍ਰੋਗਰਾਮ ਇੰਚਾਰਜ ਦੁਆਰਾ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਯੋਗ ਮਹਿਮਾਨ ਨੂੰ ਪੌਦੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਏਐੱਸ ਹਾਈ ਸਕੂਲ ਖੰਨਾ ਟਰੱਸਟ ਤੇ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ-ਪ੍ਰਧਾਨ ਨਵੀਨ ਥੰਮਨ ਐਡਵੋਕੇਟ, ਰਾਜੇਸ਼ ਡਾਲੀ ਜਨਰਲ ਸਕੱਤਰ, ਜਤਿੰਦਰ ਦੇਵਗਨ ਸੰਯੁਕਤ ਜਨਰਲ ਸਕੱਤਰ, ਸੁਬੋਧ ਮਿੱਤਲ ਕਾਲਜ ਦੇ ਸਕੱਤਰ ਤੇ ਮੈਨੇਜਮੈਂਟ ਦੇ ਮੈਂਬਰਾਂ ਨੇ ਡਾ. ਪਵਨ ਕੁਮਾਰ (ਪ੍ਰਿੰਸੀਪਲ) ਤੇ ਸਟਾਫ਼ ਮੈਂਬਰਾਂ ਦੇ ਅਜਿਹੇ ਸਮਾਗਮਾਂ ਲਈ ਯਤਨਾਂ ਦੀ ਸ਼ਲਾਘਾ ਕੀਤੀ।