ਹੜ੍ਹ ਪੀੜਤਾਂ ਦੀ ਮਦਦ ਲਈ ਵੰਡੀਆ ਤ੍ਰਿਪਾਲਾਂ
ਹੜ੍ਹ ਪੀੜਤਾਂ ਦੀ ਮਦਦ ਲਈ ਵੰਡੀਆ ਤਿਰਪਾਲਾਂ
Publish Date: Wed, 10 Sep 2025 09:14 PM (IST)
Updated Date: Wed, 10 Sep 2025 09:14 PM (IST)

ਕਿਰਨਵੀਰ ਮਾਂਗਟ, ਪੰਜਾਬੀ ਜਾਗਰਣ ਕੋਹਾੜਾ ਕੁਹਾੜਾ ਪਿੰਡ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਲੈ ਕੇ ਗਏ ਪਿਛਲੇ ਦਿਨਾਂ ਤੋਂ ਸੂਬੇ ਦੇ ਕਈ ਜ਼ਿਲ੍ਹੇ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਮਾਰ ਹੇਠ ਆਉਣ ਕਰ ਕੇ ਉਥੋਂ ਦਾ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਾ ਹੈ। ਸੂਬੇ ’ਚ ਸਮਾਜ ਸੇਵੀ ਸੰਸਥਾਵਾਂ ਪੰਜਾਬ ਦੇ ਗਾਇਕ, ਸਿਆਸੀ ਆਗੂ ਸਮੇਤ ਹਰ ਆਮ ਅਤੇ ਖਾਸ ਵੱਲੋਂ ਉਨ੍ਹਾਂ ਲੋਕਾਂ ਲਈ ਰਾਹਤ ਸਮੱਗਰੀ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਅਜਮੇਰ ਸਿੰਘ ਲਾਲੀ ਗਰਚਾ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋੜਵੰਦ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਗਏ, ਉਸ ਦੇ ਨਾਲ ਹੀ ਹਲਕਾ ਸਾਹਨੇਵਾਲ ’ਚ ਸਤਲੁਜ ਬੰਨ੍ਹ ਸਸਰਾਲੀ ਵਿਖੇ ਬੰਨ੍ਹ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ 500 ਥੈਲੇ ਮਿੱਟੀ ਦਾ ਭਰ ਕੇ ਬੰਨ੍ਹ ਦੀ ਮਜ਼ਬੂਤੀ ਲਈ ਜਾ ਕੇ ਰੱਖਿਆ ਗਿਆ ਅਤੇ ਲੋੜਵੰਦ ਲੋਕਾਂ ਨੂੰ ਤ੍ਰਿਪਾਲਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਅਜਮੇਰ ਸਿੰਘ ਲਾਲੀ ਅਤੇ ਨਿਰਪਾਲ ਸਿੰਘ ਗਰਚਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਨੇ ਕਿਸਾਨਾਂ ਅਤੇ ਆਮ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ। ਅੱਜ ਸਾਨੂੰ ਸਾਰਿਆਂ ਨੂੰ ਹੜ੍ਹ ਪੀੜਤ ਲੋਕਾਂ ਨਾਲ ਖੜ੍ਹਨ ਦੀ ਮੁੱਖ ਲੋੜ ਹੈ ਤਾਂ ਜੋ ਉਨ੍ਹਾਂ ਦਾ ਜੀਵਨ ਮੁੜ ਲੀਹਾਂ ’ਤੇ ਆ ਸਕੇ। ਇਸ ਮੌਕੇ ਨਿਰਪਾਲ ਸਿੰਘ ਗਰਚਾ, ਅਰਸ਼ਪ੍ਰੀਤ ਸਿੰਘ ਗਰਚਾ, ਗੋਲਡੀ ਗਰਚਾ, ਮਾਸਟਰ ਗੁਰਦੀਪ ਸਿੰਘ ਗਰਚਾ, ਯਾਦਵਿੰਦਰ ਸਿੰਘ ਯਾਦੂ, ਮਲਕੀਤ ਸਿੰਘ ਮੀਤਾ ਅਤੇ ਪਿੰਡ ਵਾਸੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮੱਗਰੀ ਲਿਜਾਣ ਲਈ ਪੂਰਾ ਸਹਿਯੋਗ ਦਿੱਤਾ ਗਿਆ।